ਰਾਹਗੀਰ ਨੂੰ ਲੁੱਟਿਆ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 5 ਜੂਨ ਵੱਖ-ਵੱਖ ਇਲਾਕਿਆਂ ਵਿੱਚ ਅਣਪਛਾਤੇ ਵਿਅਕਤੀ ਦੋ ਜਣਿਆਂ ਨੂੰ ਹਥਿਆਰ ਦੀ ਨੋਕ ਤੇ ਲੁੱਟਕੇ ਲੈ ਗਏ ਹਨ। ਜੀਕੇ ਅਸਟੇਟ ਮੁੰਡੀਆ ਕਲਾਂ ਵਾਸੀ ਰਾਮ ਸਾਗਰ ਆਪਣੀ ਕਾਰ ਵਿੱਚ ਘਰ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲਾਂ ’ਤੇ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਜੂਨ
Advertisement
ਵੱਖ-ਵੱਖ ਇਲਾਕਿਆਂ ਵਿੱਚ ਅਣਪਛਾਤੇ ਵਿਅਕਤੀ ਦੋ ਜਣਿਆਂ ਨੂੰ ਹਥਿਆਰ ਦੀ ਨੋਕ ਤੇ ਲੁੱਟਕੇ ਲੈ ਗਏ ਹਨ। ਜੀਕੇ ਅਸਟੇਟ ਮੁੰਡੀਆ ਕਲਾਂ ਵਾਸੀ ਰਾਮ ਸਾਗਰ ਆਪਣੀ ਕਾਰ ਵਿੱਚ ਘਰ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ 4 ਅਣਪਛਾਤੇ ਲੜਕਿਆਂ ਨੇ ਉਸ ਨੂੰ ਘੇਰ ਕੇ ਪਰਸ ਤੇ ਮੋਬਾਇਲ ਫੋਨ ਖੋਹ ਲਿਆ। ਭਾਲ ਕਰਨ ’ਤੇ ਮੁਲਜ਼ਮਾਂ ਦੀ ਪਛਾਣ ਦਵਿੰਦਰ ਸਿੰਘ ਵਾਸੀ ਹੀਰਾ ਨਗਰ, ਅਨੁਜ ਵਾਸੀ ਰਮਨਦੀਪ ਕਲੋਨੀ ਮੁੰਡੀਆਂ, ਪਾਰਸ ਵਾਸੀ ਨੇੜੇ ਡਰੀਮ ਪਾਰਕ ਅਤੇ ਸਨੀ ਬਟਲਾ ਵਾਸੀ ਡਾਬਾ ਵਜੋਂ ਹੋਈ। ਪੁਲੀਸ ਕੇਸ ਦਰਜ ਕਰਕੇ ਇਨ੍ਹਾਂ ਦੀ ਭਾਲ ਕਰ ਰਹੀ ਹੈ।
Advertisement
×