ਸੜਕਾਂ ਦਾ ਉਦਘਾਟਨ ਕੀਤਾ
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਇੰਟਰਲਾਕ ਟਾਈਲਾਂ ਨਾਲ ਬਣੀਆਂ ਸੜਕਾਂ ਦੇ ਉਦਘਾਟਨ ਕੀਤੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸ਼ਾਨਦਾਰ ਸਿਹਤ ਸਹੂਲਤਾਂ ਦੇਣ ਲਈ 35-35 ਲੱਖ ਦੀ ਲਾਗਤ ਨਾਲ ਅਮਰਗੜ੍ਹ ਕਲੇਰ ਅਤੇ ਪਿੰਡ ਲੋਧੀਵਾਲ...
Advertisement
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਇੰਟਰਲਾਕ ਟਾਈਲਾਂ ਨਾਲ ਬਣੀਆਂ ਸੜਕਾਂ ਦੇ ਉਦਘਾਟਨ ਕੀਤੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸ਼ਾਨਦਾਰ ਸਿਹਤ ਸਹੂਲਤਾਂ ਦੇਣ ਲਈ 35-35 ਲੱਖ ਦੀ ਲਾਗਤ ਨਾਲ ਅਮਰਗੜ੍ਹ ਕਲੇਰ ਅਤੇ ਪਿੰਡ ਲੋਧੀਵਾਲ ਵਿਖੇ ‘ਹੈਲਥ ਵੈਲਨੈੱਸ ਸੈਂਟਰ’ ਦੀਆਂ ਇਮਾਰਤਾਂ ਤਿਆਰ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪਿੰਡ ਭੰਮੀਪੁਰਾ ਵਿਖੇ ਚਾਰ ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਦੇਹੜਕਾ ਵਿਖੇ 6.50 ਲੱਖ ਨਾਲ, ਪਿੰਡ ਮਾਣੂੰਕੇ ਵਿਖੇ 9 ਲੱਖ ਨਾਲ, ਪਿੰਡ ਲੱਖਾ ਵਿਖੇ 8.50 ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਬੁਰਜ ਕੁਲਾਰਾ ਵਿਖੇ ਚਾਰ ਲੱਖ ਦੀ ਲਾਗਤ ਨਾਲ ਤਿਆਰ ਕੀਤੀਆਂ ਇੰਟਰਲਾਕ ਟਾਈਲਾਂ ਵਾਲੀਆਂ ਸੜਕਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਪਿੰਡ ਚਕਰ ਵਿਖੇ ਛੇ ਲੱਖ ਰੁਪਏ ਦੀ ਲਾਗਤ ਨਾਲ ਪਾਰਕ ਲੋਕ ਅਰਪਣ ਕੀਤੀ। ਇਸ ਮੌਕੇ ਬੀ ਡੀ ਪੀ ਓ ਸੁਰਜੀਤ ਚੰਦ, ਐੱਸ ਡੀ ਓ ਪ੍ਰਭਜੋਤ ਕੌਰ, ਨਿਤਿਸ਼ ਮਲਹੋਤਰਾ ਆਦਿ ਹਾਜ਼ਰ ਸਨ।
Advertisement
Advertisement
×

