ਡੀਏਵੀ ਸਕੂਲ ’ਚ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ
ਸੜਕ ਸੁਰੱਖਿਆ ਅਭਿਆਨ ਤਹਿਤ ਸਥਾਨਕ ਪੱਖੋਵਾਲ ਰੋਡ ’ਤੇ ਪੈਂਦੇ ਡੀਏਵੀ ਪਬਲਿਕ ਸਕੂਲ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਉਦੇਸ਼ ਸੜਕਾਂ ’ਤੇ ਸਫ਼ਰ ਕਰਦੇ ਸਮੇਂ ਵਿਦਿਆਰਥੀਆਂ ਦਾ ਜਿੰਮੇਵਾਰ ਵਿਵਹਾਰ ਵਿਕਸਤ ਕਰਨਾ ਸੀ। ਕੌਮੀ ਪੱਧਰ ’ਤੇ ਸ਼ੁਰੂ ਕੀਤੀ ਗਈ...
Advertisement
ਸੜਕ ਸੁਰੱਖਿਆ ਅਭਿਆਨ ਤਹਿਤ ਸਥਾਨਕ ਪੱਖੋਵਾਲ ਰੋਡ ’ਤੇ ਪੈਂਦੇ ਡੀਏਵੀ ਪਬਲਿਕ ਸਕੂਲ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਉਦੇਸ਼ ਸੜਕਾਂ ’ਤੇ ਸਫ਼ਰ ਕਰਦੇ ਸਮੇਂ ਵਿਦਿਆਰਥੀਆਂ ਦਾ ਜਿੰਮੇਵਾਰ ਵਿਵਹਾਰ ਵਿਕਸਤ ਕਰਨਾ ਸੀ। ਕੌਮੀ ਪੱਧਰ ’ਤੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਮਕਸਦ ਸਕੂਲੀ ਵਿਦਿਆਰਥੀਆਂ ਨੂੰ ਟਰੈਫਿਕ ਅਨੁਸ਼ਾਸ਼ਨ ਅਤੇ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕਤ ਕਰਨਾ ਹੈ। ਪ੍ਰਿੰਸੀਪਲ ਸਤਵੰਤ ਕੌਰ ਭੁੱਲਰ ਨੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਪਰਿਵਾਰਾਂ ਅਤੇ ਸਮਾਜ ਲਈ ਸੜਕ ਸੁਰੱਖਿਆ ਦੇ ਰਾਜਦੂਤ ਬਣਨ ਦੀ ਅਪੀਲ ਕੀਤੀ।
Advertisement
Advertisement
×