ਤਰਕਸ਼ੀਲ ਸੁਸਾਇਟੀ ਦੇ ਸਟਾਲ ਨੇ ਵੇਲਾ ਵਹਾਅ ਚੁੱਕੇ ਵਿਚਾਰਾਂ ਨੂੰ ਦਿੱਤੀ ਚੁਣੌਤੀ
ਪੀਏਯੂ ਕਿਸਾਨ ਮੇਲੇ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਆਪਣੇ ਸਾਹਿਤ ਦੀ ਲਗਾਈ ਸਟਾਲ ਤੋਂ ਲੋਕਾਂ ਨੂੰ ਅੰਧਵਿਸ਼ਵਾਸੀ ਅਤੇ ਵੇਲਾ ਵਹਾ ਚੁੱਕੇ ਵਿਚਾਰਾਂ ਦੀ ਥਾਂ ਵਿਗਿਆਨਿਕ ਨਜ਼ਰੀਆ ਵਿਕਸਤ ਕਰਨ ਦਾ ਸੱਦਾ ਦਿੱਤਾ। ਸਟਾਲ ਵਿੱਚ ਵੱਖ ਵੱਖ ਵਿਗਿਆਨੀਆਂ, ਸਮਾਜ ਚਿੰਤਕਾਂ ਅਤੇ ਬੁੱਧੀਜੀਵੀਆਂ...
ਪੀਏਯੂ ਕਿਸਾਨ ਮੇਲੇ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਆਪਣੇ ਸਾਹਿਤ ਦੀ ਲਗਾਈ ਸਟਾਲ ਤੋਂ ਲੋਕਾਂ ਨੂੰ ਅੰਧਵਿਸ਼ਵਾਸੀ ਅਤੇ ਵੇਲਾ ਵਹਾ ਚੁੱਕੇ ਵਿਚਾਰਾਂ ਦੀ ਥਾਂ ਵਿਗਿਆਨਿਕ ਨਜ਼ਰੀਆ ਵਿਕਸਤ ਕਰਨ ਦਾ ਸੱਦਾ ਦਿੱਤਾ। ਸਟਾਲ ਵਿੱਚ ਵੱਖ ਵੱਖ ਵਿਗਿਆਨੀਆਂ, ਸਮਾਜ ਚਿੰਤਕਾਂ ਅਤੇ ਬੁੱਧੀਜੀਵੀਆਂ ਵੱਲੋਂ ਆਪਣੀ ਜ਼ਿੰਦਗੀ ਦੇ ਤਜਰਬਿਆਂ ਦੀ ਰੌਸ਼ਨੀ ਵਿੱਚ ਸਿੱਧ ਕੀਤੇ ਰੌਚਕ ਵਿਚਾਰਾਂ ਦੀ ਪ੍ਰਦਰਸ਼ਨੀ ਪੜ੍ਹਨ ਵਿੱਚ ਲੋਕਾਂ ਨੇ ਚੰਗੀ ਰੁੱਚੀ ਵਿਖਾਈ। ਇਸ ਮੌਕੇ ਵੱਖ ਵੱਖ ਵਿਸ਼ਿਆਂ, ਸਮਾਜਿਕ ਸਰੋਕਾਰਾਂ, ਅੰਧਵਿਸ਼ਵਾਸਾਂ ਕਾਰਣ ਪੈਦਾ ਘਰੇਲੂ ਉਲਝਣਾਂ ਅਤੇ ਅਖੌਤੀ ਭੂਤਾਂ ਪ੍ਰੇਤਾਂ ਆਦਿ ਤੋਂ ਮੁਕਤੀ ਸਮੇਤ ਅਗਾਂਹਵਧੂ ਰੁੱਚੀਆਂ ਪੈਦਾ ਕਰਨ ਵਾਲੇ ਸਾਹਿਤ ਦਾ ਪਸਾਰਾ ਕੀਤਾ। ਇਸ ਦੌਰਾਨ ਸੁਸਾਇਟੀ ਦੇ ਸੂਬਾ ਜੱਥੇਬੰਦਕ ਮੁਖੀ ਰਾਜਿੰਦਰ ਭਦੌੜ, ਜ਼ੋਨ ਲੁਧਿਆਣਾ ਮੁਖੀ ਜਸਵੰਤ ਜ਼ੀਰਖ, ਸਾਹਿਤ ਵੈਨ ਮੁਖੀ ਮੋਹਨ ਬਡਲਾ, ਵਿੱਤ ਮੁਖੀ ਧਰਮਪਾਲ ਸਿੰਘ, ਮੀਡੀਆ ਮੁਖੀ ਹਰਚੰਦ ਭਿੰਡਰ, ਲੁਧਿਆਣਾ ਮੁਖੀ ਬਲਵਿੰਦਰ ਸਿੰਘ, ਰਾਕੇਸ਼ ਆਜ਼ਾਦ, ਕਰਤਾਰ ਸਿੰਘ, ਅਜਮੇਰ ਦਾਖਾ, ਧਰਮ ਸਿੰਘ, ਮਾ ਕਰਨੈਲ ਸਿੰਘ, ਗੁਰਮੇਲ ਸਿੰਘ, ਮਜੀਦ ਮੁਹੰਮਦ ਮਲੇਰਕੋਟਲਾ, ਜਸਵਿੰਦਰ ਸਿੰਘ ਭਾਗੀਵਾਂਦਰ, ਦੀਪ ਦਿਲਬਰ ਕੋਹਾੜਾ ਵੱਲੋਂ ਬਣਦੀ ਜ਼ਿੰਮੇਵਾਰੀ ਨਿਭਾਈ ਗਈ।