ਖਾਲਸਾ ਕਾਲਜ ਵਿੱਚ ‘ਰੌਣਕ ਧੀਆਂ ਦੀ’ ਸਮਾਗਮ
ਖਾਲਸਾ ਕਾਲਜ ਫਾਰ ਵਿਮੈੱਨ ਸਿਵਲ ਲਾਈਨਜ਼ ਵਿੱਚ ‘ਰੌਣਕ ਧੀਆਂ ਦੀ’ ਮੇਲਾਂ ਧੂਮ ਧਾਮ ਨਾਲ ਮਨਾਇਆ ਗਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਕੈਂਪਸ ਵਿੱਚ ਪੰਜਾਬ ਦੀ ਵਿਰਾਸਤ, ਕਲਾ, ਸਭਿਆਚਾਰ, ਰੀਤੀ ਰਿਵਾਜ਼ਾਂ ਦੀ ਖ਼ੁਸ਼ਬੂ ਨੂੰ ਬਿਖਰਦੇ ਹੋਏ ਇਸ ਨੂੰ ਯਾਦਗਾਰ ਬਣਾ ਦਿੱਤਾ।...
Advertisement
ਖਾਲਸਾ ਕਾਲਜ ਫਾਰ ਵਿਮੈੱਨ ਸਿਵਲ ਲਾਈਨਜ਼ ਵਿੱਚ ‘ਰੌਣਕ ਧੀਆਂ ਦੀ’ ਮੇਲਾਂ ਧੂਮ ਧਾਮ ਨਾਲ ਮਨਾਇਆ ਗਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਕੈਂਪਸ ਵਿੱਚ ਪੰਜਾਬ ਦੀ ਵਿਰਾਸਤ, ਕਲਾ, ਸਭਿਆਚਾਰ, ਰੀਤੀ ਰਿਵਾਜ਼ਾਂ ਦੀ ਖ਼ੁਸ਼ਬੂ ਨੂੰ ਬਿਖਰਦੇ ਹੋਏ ਇਸ ਨੂੰ ਯਾਦਗਾਰ ਬਣਾ ਦਿੱਤਾ। ਇਸ ਸਮਾਗਮ ਵਿੱਚ ਐਸਡੀਐਮ ਲੁਧਿਆਣਾ ਪੂਰਬੀ ਜਸਲੀਨ ਕੌਰ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਜਦਕਿ ਪਦਮਸ਼੍ਰੀ ਨਿਰਮਲ ਰਿਸ਼ੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੈਡਮ ਕੁਸ਼ਲ ਢਿੱਲੋਂ, ਰਵਿੰਦਰ ਕੌਰ, ਮਨਮੀਤ ਗਰੇਵਾਲ ਨਾਲ ਸੇਵਾ ਮੁਕਤ ਅਧਿਆਪਕ ਵੀ ਹਾਜ਼ਰ ਹੋਏ। ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਕਾਲਜ ਪ੍ਰਬੰਧਕ ਕਮੇਟੀ ਮੈਂਬਰਾਂ, ਡਾਇਰੈਕਟਰ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਤੀਜ ਦੇ ਤਿਓਹਾਰ ‘ਰੌਣਕ ਧੀਆਂ ਦੀ’ ਸਾਰਿਆਂ ਨੂੰ ਵਧਾਈ ਦਿੱਤੀ।
Advertisement
Advertisement
×