ਸਨਮਤੀ ਸਕੂਲ ਵਿੱਚ ਰੰਗੋਲੀ ਤੇ ਪੌਟ ਮੇਕਿੰਗ ਮੁਕਾਬਲੇ
ਰੰਗੋਲੀ ’ਚ ਦੀਪਿੰਦਰ ਤੇ ਤੋਰਨ ਬਣਾਉਣ ’ਚ ਗੁਰਨਿਵਾਜ਼ ਤੇ ਗੁਰਕੀਰਤ ਅੱਵਲ
ਇਥੋਂ ਦੇ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਅੱਜ ਰੰਗੋਲੀ ਤੇ ਪੋਟ ਮੇਕਿੰਗ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਦੱਸਿਆ ਕਿ ਹਰੀ ਤੇ ਸੁਰੱਖਿਅਤ ਦੀਵਾਲੀ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੰਗੋਲੀ ਬਣਾਉਣ ਦਾ ਮੁਕਾਬਲਾ ਕਰਵਾਇਆ। ਵਿਦਿਆਰਥੀਆਂ ਨੇ ਸ਼ਾਨਦਾਰ ਤੋਰਨ ਤੇ ਸੁੰਦਰ ਰੰਗੋਲੀਆਂ ਬਣਾਈਆਂ। ਜੱਜ ਦੀ ਭੂਮਿਕਾ ਮੈਡਮ ਨਰਿੰਦਰ ਕੌਰ ਅਤੇ ਰਿੰਪਲ ਭਾਰਦਵਾਜ ਨੇ ਨਿਭਾਈ। ਰੰਗੋਲੀ ਮੁਕਾਬਲੇ ਵਿੱਚ ਛੇਵੀਂ ਜਮਾਤ ਦੀ ਦੀਪਿੰਦਰ ਕੌਰ, ਅੱਠਵੀਂ ਜਮਾਤ ਦੀ ਸੁਖਮਨਪ੍ਰੀਤ ਕੌਰ ਅਤੇ ਸੱਤਵੀਂ ਜਮਾਤ ਦੀ ਸ਼ਿਵਾਨੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਤੋਰਨ ਬਣਾਉਣ ਦੇ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੀ ਗੁਰਨਿਵਾਜ਼ ਕੌਰ ਅਤੇ ਗੁਰਕੀਤ ਕੌਰ ਨੇ ਪਹਿਲਾ, ਅੱਠਵੀਂ ਜਮਾਤ ਦੀ ਦਗਮੀਤ ਕੌਰ ਅਤੇ ਸੱਤਵੀਂ ਜਮਾਤ ਦੇ ਏਕਨੂਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੱਠਵੀਂ ਜਮਾਤ ਦੀ ਵੈਸ਼ਿਕਾ ਅਤੇ ਮਾਨਿਆ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਟ ਮੇਕਿੰਗ ਮੁਕਾਬਲੇ ਵਿੱਚ ਹਰਸ਼ਿਤ ਸ਼ਰਮਾ ਨੇ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਨੇ ਦੂਜਾ ਅਤੇ ਵਿਸ਼ਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੈਡਮ ਮਨਪ੍ਰੀਤ, ਅਨੂ ਖੁਰਾਣਾ, ਅੰਜੂ ਬਾਲਾ, ਪ੍ਰਿਅੰਕਾ ਕੌਰ, ਪੂਨਮ ਰਾਣੀ, ਅਨੂ ਸ਼ਰਮਾ, ਪਲਕ, ਬੇਅੰਤ ਸਿੰਘ, ਜਤਿੰਦਰ ਕੌਰ, ਮੋਨਿਕਾ ਢੰਡਾ, ਪਲਕ ਸ਼ਰਮਾ ਆਦਿ ਹਾਜ਼ਰ ਸਨ।