ਸਥਾਨਕ ਬੱਸ ਸਟੈਂਡ ਨਜ਼ਦੀਕ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਵੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਬਕਾ ਕੌਂਸਲਰ ਮੰਗਤ ਰਾਏ ਦੀ ਸਰਪ੍ਰਸਤੀ ਅਤੇ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਵਿਚ ਸਲਾਨਾ ਮੇਲਾ ਤੇ ਕੁਸ਼ਤੀ ਦੰਗਲ ਕਰਵਾਇਆ ਗਿਆ। ਸਵੇਰ ਸਮੇਂ ਹੀ ਵੱਡੀ ਗਿਣਤੀ ’ਚ ਲੋਕਾਂ ਨੇ ਗੁੱਗਾ ਜ਼ਾਹਿਰ ਵੀਰ ਦੀ ਸਮਾਧ ਤੇ ਸਿਜਦਾ ਕਰ ਲੰਗਰ ਛਕਿਆ। ਦੁਸਹਿਰਾ ਗਰਾਊਂਡ ਵਿਚ ਕਰਵਾਏ ਕੁਸ਼ਤੀ ਦੰਗਲ ਵਿਚ 60 ਤੋਂ ਵੱਧ ਪਹਿਲਵਾਨਾਂ ਨੇ ਕੁਸ਼ਤੀਆਂ ਦੇ ਜੌਹਰ ਦਿਖਾਏ।
ਝੰਡੀ ਦੀ ਕੁਸ਼ਤੀ ’ਚ ਰਮਨ ਮਾਛੀਵਾੜਾ ਨੇ ਜੱਸ ਅਟਾਰੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਦੂਸਰੇ ਨੰਬਰ ਦੀ ਕੁਸ਼ਤੀ ’ਚ ਜਾਫ਼ਰ ਚਮਕੌਰ ਸਾਹਿਬ ਨੇ ਰੁਸਤਮ ਮਾਛੀਵਾੜਾ ਨੂੰ ਹਰਾਇਆ। ਕੁਸ਼ਤੀ ਦੰਗਲ ’ਚ ਰੈਫ਼ਰੀ ਦੀ ਭੂਮਿਕਾ ਪਾਲੀ ਪਹਿਲਵਾਨ ਤੇ ਜੋਗਾ ਸਿੰਘ ਚਮਕੌਰ ਸਾਹਿਬ ਨੇ ਕੀਤੀ ਜਦਕਿ ਜਤਿੰਦਰ ਸਿੰਘ ਕਾਕਾ ਤੇ ਸਤਨਾਮ ਸਿੰਘ ਰੂੜੇਵਾਲ ਨੇ ਜੋੜ ਮਿਲਾਉਣ ਦੀ ਜ਼ਿੰਮੇਵਾਰੀ ਨਿਭਾਈ। ਮੇਲੇ ਦਾ ਅੱਖੀਂ ਡਿੱਠਾ ਹਾਲ ਡਾਇਰੈਕਟਰ ਗੁਰਮੁਖ ਦੀਪ ਨੇ ਸੁਣਾਇਆ। ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕਰਨ ਦੀ ਰਸਮ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਅਸ਼ੋਕ ਸੂਦ, ਜਗਮੀਤ ਸਿੰਘ ਮੱਕੜ, ਨਿਰਮਲ ਸਿੰਘ (ਸਾਰੇ ਕੌਂਸਲਰ), ਮੀਤ ਪ੍ਰਧਾਨ ਦੇਵ ਰਾਜ ਘਾਰੂ, ਪਾਰਸ ਬਾਲੀ, ਜਗਜੀਤ ਸਿੰਘ, ਜੋਗਿੰਦਰ ਪਾਮੇ, ਪੇ੍ਰਮ ਪਾਮੇ, ਰਾਜ ਕੁਮਾਰ ਬਾਲੀ, ਸਤਪਾਲ ਪਾਮੇ, ਦੇਵਕੀ ਨੰਦਨ, ਗਗਨਦੀਪ, ਅੰਗਿਤ ਘਾਰੂ, ਸੰਨੀ ਵੈਦ, ਮਨਦੀਪ ਪਾਮੇ, ਅਨਿਲ ਕੁਮਾਰ, ਅਮਨਦੀਪ ਮੰਨਾ, ਰਵੀ ਵੈਦ, ਲਾਲੀ ਵੈਦ, ਸੰਜੀਵ ਬੱਗਣ, ਅੰਸ਼ੂ ਬਾਲੀ, ਜਸਵੀਰ ਸਿੰਘ ਜੱਸਾ, ਜਤਿੰਦਰ ਬਾਲੀ, ਸ਼ਿਵ ਕੁਮਾਰ ਬਾਲੀ, ਰਮਨ ਕੁਮਾਰ ਬਾਲੀ, ਨੀਰਜ ਘਾਰੂ, ਵਿੱਕੀ ਸਹੋਤਾ, ਹਨੀ ਸਹੋਤਾ ਆਦਿ ਨੇ ਨਿਭਾਈ।