DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਦਿਅਕ ਸੰਸਥਾਵਾਂ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ

ਖੇਤਰੀ ਪ੍ਰਤੀਨਿਧ ਲੁਧਿਆਣਾ, 29 ਅਗਸਤ ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ‘ਰੱਖੜੀ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਰੱਖੜੀਆਂ ਬਨਾਉਣ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਬੱਚਿਆਂ ਨੇ ਭਾਰਤੀ...
  • fb
  • twitter
  • whatsapp
  • whatsapp
featured-img featured-img
ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀ ਬਣਾਈਆਂ ਰੱਖੜੀਆਂ ਦਿਖਾਉਂਦੇ ਹੋਏ ।-ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 29 ਅਗਸਤ

Advertisement

ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ‘ਰੱਖੜੀ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਰੱਖੜੀਆਂ ਬਨਾਉਣ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਬੱਚਿਆਂ ਨੇ ਭਾਰਤੀ ਸੈਨਾ ਦੇ ਜਵਾਨਾਂ ਲਈ ਵੀ ਰੱਖੜੀਆਂ ਬਣਾ ਕੇ ਭੇਜੀਆਂ।

ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।

ਸਮਰਾਲਾ (ਪੱਤਰ ਪ੍ਰੇਰਕ): ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਐੱਮਏਐੱਮ ਪਬਲਿਕ ਸਕੂਲ ਵਿੱਚ ਮਨਾਇਆ ਗਿਆ। ਇਸ ਮੌਕੇ ਹਾਊਸ ਵਾਈਜ਼ ਰੱਖੜੀ ਦੇ ਮੁਕਾਬਲੇ ਕਰਵਾਏ ਗਏ। ਨਰਸਰੀ ਤੋਂ ਯੂਕੇਜੀ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਰੱਖੜੀ ਦੀ ਡਰਾਇੰਗ, ਜਮਾਤ ਤੀਜੀ ਤੋਂ ਸੱਤਵੀਂ ਜਮਾਤ ਤੱਕ ਰੱਖੜੀ ਬਣਾਉਣ ਅਤੇ ਜਮਾਤ ਅੱਠਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਵੱਲੋਂ ਥਾਲੀ ਦੀ ਸਜਾਵਟ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਅਤੇ ਸਕੂਲ ਦੇ ਪ੍ਰਿੰਸੀਪਲ ਮੋਨਿਕਾ ਮਲਹੋਤਰਾ ਨੇ ਸਾਰੇ ਬੱਚਿਆਂ ਦੀ ਸ਼ਲਾਘਾ ਕੀਤੀ।

ਰੱਖੜੀ ਦੇ ਤਿਉਹਾਰ ਮੌਕੇ ਲੜਕੀਆਂ ਨੂੰ ਸੂਟ ਵੰਡੇ

ਮਾਛੀਵਾੜਾ (ਪੱਤਰ ਪ੍ਰੇਰਕ): ਇੱਥੇ ਐੱਸਐੱਸਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਨਿਰੰਜਨ ਕੁਮਾਰ ਨੇ ਸਕੂਲ ਵਿਚ ਹੋਏ ਰੱਖੜੀ ਸਮਾਗਮ ਨੂੰ ਸੰਬੋਧਨ ਕੀਤਾ। ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ (ਐੱਨਜੀਓ) ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ, ਬਾਬਾ ਬੂਟਾ ਸਿੰਘ ਈਸਾਪੁਰ, ਪੁਲੀਸ ਜ਼ਿਲ੍ਹਾ ਖੰਨਾ ਸਾਂਝ ਕੇਂਦਰ ਇੰਚਾਰਜ਼ ਸਬ-ਇੰਸਪੈਕਟਰ ਕੁਲਜੀਤ ਸਿੰਘ ਅਤੇ ਪੁਲੀਸ ਸਾਂਝ ਕੇਂਦਰ ਸਮਰਾਲਾ ਦੇ ਇੰਚਾਰਜ਼ ਜਗਵਿੰਦਰ ਸਿੰਘ ਦੇ ਸਹਿਯੋਗ ਨਾਲ ਸਕੂਲ ਵਿਚ ਮਨਾਏ ਰੱਖੜੀ ਸਮਾਗਮ ਦੌਰਾਨ ਸਕੂਲੀ ਲੜਕੀਆਂ ਨੇ ਮੁੱਖ ਮਹਿਮਾਨਾਂ ਨੂੰ ਰੱਖੜੀ ਦੇ ਪਵਿੱਤਰ ਬੰਧਨ ਵਿਚ ਬੰਨ੍ਹਿਆ ਜਿਨ੍ਹਾਂ ਨੂੰ ਆਸ਼ੀਰਵਾਦ ਦੇ ਰੂਪ ਵਿਚ ਸੂਟ ਵੰਡੇ ਗਏ। ਇਸ ਮੌਕੇ ਮਿਸ਼ਜ ਇੰਡੀਆ ਨਿਧੀ ਸ਼ਰਮਾ, ਖਜ਼ਾਨਚੀ ਜਗਦੀਸ਼ ਚਾਨਣਾ, ਸਰਪੰਚ ਨਰਿੰਦਰਪਾਲਜੀਤ ਸਿੰਘ, ਭਾਰਗਵ, ਮਹਿੰਦਰ ਕੌਰ ਹਾਜ਼ਰ ਸਨ।

ਰੱਖੜੀ ਬਣਾਉਣ ਦੇ ਮੁਕਾਬਲੇ ਵਿੱਚ ਆਸਮਾ ਅੱਵਲ

ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਇਕਾਈ ਵਲੋਂ ਅੱਜ ਸਥਾਨਕ ਤਾਰਾ ਦੇਵੀ ਜਿੰਦਲ ਸਕੂਲ ਵਿੱਚ ‘ਰੱਖੜੀ ਮੇਕਿੰਗ ਮੁਕਾਬਲਾ’ ਕਰਵਾਇਆ ਗਿਆ। ਡਾ. ਭਾਰਤ ਭੂਸ਼ਨ ਸਿੰਗਲਾ ਦੀ ਦੇਖ-ਰੇਖ ‘ਚ ਕਰਵਾਏ ਇਸ ਮੁਕਾਬਲੇ ‘ਚ ਛੇਵੀਂ ਤੋਂ ਦਸਵੀਂ ਜਮਾਤ ਦੀਆਂ 37 ਵਿਦਿਆਰਥਣਾਂ ਨੇ ਹਿੱਸਾ ਲਿਆ।ਜੱਜਮੈਂਟ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਨਿਧੀ ਗੁਪਤਾ ਅਤੇ ਅਨੂਪਮ ਸੂਦ ਨੇ ਨਿਭਾਈ। ਮੁਕਾਬਲੇ ਵਿੱਚ ਅੱਠਵੀਂ ਜਮਾਤ ਦੀ ਆਸਮਾ ਪਾਲ ਨੇ ਪਹਿਲਾ, ਨੌਵੀਂ ਦੀ ਪ੍ਰਿਅੰਕਾ ਨੇ ਦੂਜਾ ਤੇ ਇਸੇ ਜਮਾਤ ਦੀ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਕੀਤਾ। ਤਾਸਮੀਨ ਖਾਤੂਨ ਨੂੰ ਹੌਸਲਾ ਅਫਜ਼ਾਈ ਇਨਾਮ ਮਿਲਿਆ। ਜੇਤੂ ਵਿਦਿਆਰਥਣਾਂ ਨੂੰ ਇਨਾਮ ਜਦਕਿ ਹਰੇਕ ਪ੍ਰਤੀਯੋਗੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਸੁਖਦੇਵ ਗਰਗ, ਚੇਅਰਮੈਨ ਕੁਲਭੂਸ਼ਨ ਅਗਰਵਾਲ, ਸ਼ਸ਼ੀ ਭੂਸ਼ਨ ਜੈਨ, ਜਵਾਹਰ ਲਾਲ ਵਰਮਾ, ਡਾ. ਭਾਰਤ ਭੂਸ਼ਨ ਸਿੰਗਲਾ, ਰਾਮ ਕ੍ਰਿਸ਼ਨ ਗੁਪਤਾ ਹਾਜ਼ਰ ਸੀ।

Advertisement
×