DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜ ਸਭਾ ਮੈਂਬਰ ਤੇ ਮੇਅਰ ਨੇ ਕੁੱਤਿਆਂ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ

ਜ਼ਖਮੀ ਤੇ ਬੀਮਾਰ ਕੁੱਤਿਆਂ ਨੂੰ ਰੱਖਣ ਲਈ ਬਣਾਇਆ ਜਾਵੇਗਾ ਥਾਂ
  • fb
  • twitter
  • whatsapp
  • whatsapp
featured-img featured-img
ਨੀਂਹ ਪੱਥਰ ਰੱਖਦੇ ਹੋਏ ਸੰਜੀਵ ਅਰੋੜਾ ਤੇ ਇੰਦਰਜੀਤ ਕੌਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 21 ਮਈ

Advertisement

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨਾਲ ਮਿਲ ਕੇ ਬੁੱਧਵਾਰ ਨੂੰ ਹੰਬੜਾਂ ਰੋਡ ’ਤੇ ਕੁੱਤਿਆਂ ਨੂੰ ਰੱਖਣ ਦੇ ਅਸਥਾਨ ਤੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਲੁਧਿਆਣਾ ਨਗਰ ਨਿਗਮ ਦੀ ਇਸ ਬੇਮਿਸਾਲ ਪਹਿਲ ਦਾ ਉਦੇਸ਼ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ਨੂੰ ਹੱਲ ਕਰਨਾ ਹੈ।

ਦੋ ਏਕੜ ਤੱਕ ਫੈਲੇ ਇਸ ਅਸਥਾ ਨੂੰ ਕੁੱਤਿਆਂ ਦੇ ਸਥਾਈ ਸਹਾਰੇ ਵੱਜੋਂ ਵਰਤਿਆ ਜਾਵੇਗਾ ਜਿਸ ਵਿੱਚ ਜ਼ਖਮੀ ਤੇ ਬੀਮਾਰ ਕੁੱਤਿਆਂ ਨੂੰ ਰੱਖਿਆ ਜਾਵੇਗਾ।

ਇਹ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਐਕਟ ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੇ ਸੰਬੰਧਿਤ ਡਾਕਟਰੀ ਇਲਾਜ, ਰਿਹਾਇਸ਼ ਅਤੇ ਦੇਖਭਾਲ ਪ੍ਰਦਾਨ ਕਰੇਗਾ। ਇੱਥੇ ਸਿਰਫ਼ ਕਾਨੂੰਨ ਵੱਲੋਂ ਇਜਾਜ਼ਤ ਦਿੱਤੇ ਜਾਣ ਵਾਲੇ ਕੁੱਤੇ ਹੀ ਰੱਖੇ ਜਾਣਗੇ, ਇਹ ਯਕੀਨੀ ਬਣਾਉਂਦੇ ਹੋਏ ਕਿ ਕਾਨੂੰਨੀ ਅਤੇ ਨੈਤਿਕ ਮਿਆਰਾਂ ਦੀ ਪਾਲਣਾ ਕੀਤੀ ਜਾਵੇ। ਇਸ ਹਸਪਤਾਲ ਤੇ ਅਸਥਾਨ ਦਾ ਪ੍ਰਬੰਧਨ ਸੁਸਾਇਟੀ ਫਾਰ ਪ੍ਰੀਵੈਂਸ਼ਨ ਆਫ ਕਰੂਏਲਟੀ ਟੂ ਐਨੀਮਲਜ਼ (ਐਸਪੀਸੀਏ), ਲੁਧਿਆਣਾ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ।

ਇੱਥੇ ਗੱਲਬਾਤ ਕਰਦੇ ਹੋਏ ਰਾਜ ਸਭਾ ਮੈਂਬਰ ਅਰੋੜਾ ਨੇ ਕਿਹਾ ਕਿ ਇਹ ਪ੍ਰਾਜੈਕਟ ਜਨਤਕ ਸੁਰੱਖਿਆ ਸਮੱਸਿਆਵਾਂ ਦਾ ਇੱਕ ਲੰਬੇ ਸਮੇਂ ਦਾ ਹੱਲ ਹੈ। ਉਨ੍ਹਾਂ ਕਿਹਾ ਕਿ ਜਨਤਕ ਗੱਲਬਾਤ ਦੌਰਾਨ ਲੋਕ ਮੈਨੂੰ ਵਾਰ-ਵਾਰ ਅਵਾਰਾ ਕੁੱਤਿਆਂ ਦੇ ਹਮਲਿਆਂ ਬਾਰੇ ਸ਼ਿਕਾਇਤਾਂ ਕਰਦੇ ਸਨ, ਖਾਸ ਕਰਕੇ ਮਾਪਿਆਂ ਅਤੇ ਬਜ਼ੁਰਗ ਨਾਗਰਿਕਾਂ ਇਸ ਤੋਂ ਪਰੇਸ਼ਾਨ ਸਨ। ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸੈਂਕਚੂਰੀ ਅਜਿਹੀਆਂ ਘਟਨਾਵਾਂ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰੇਗੀ ਅਤੇ ਪਸ਼ੂ ਪ੍ਰੇਮੀਆਂ ਦੀਆਂ ਭਾਵਨਾਵਾਂ ਦਾ ਵੀ ਸਤਿਕਾਰ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਰੋਕਥਾਮ ਬਾਰੇ ਨਹੀਂ ਹੈ, ਇਹ ਸ਼ਹਿਰੀ ਪਸ਼ੂ ਪ੍ਰਬੰਧਨ ਲਈ ਇੱਕ ਹਮਦਰਦ ਅਤੇ ਟਿਕਾਊ ਮਾਡਲ ਹੈ।

ਇਸ ਪ੍ਰਾਜੈਕਟ ਨੂੰ ਪਿਛਲੇ ਮਹੀਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਮੌਜੂਦਗੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਅੰਤਿਮ ਰੂਪ ਦਿੱਤਾ ਗਿਆ ਸੀ। ਪਹਿਲੇ ਪੜਾਅ ਵਿੱਚ, ਇਸ ਸੈੰਕਚੂਰੀ ਵਿੱਚ 2,500 ਆਵਾਰਾ ਕੁੱਤੇ ਹੋਣਗੇ, ਜਿਸਦੇ ਭਵਿੱਖ ਵਿੱਚ ਵਿਸਥਾਰ ਦੀ ਗੁੰਜਾਇਸ਼ ਹੈ। ਆਸਰਾ ਅਤੇ ਇਲਾਜ ਪ੍ਰਦਾਨ ਕਰਨ ਤੋਂ ਇਲਾਵਾ, ਇੱਥੇ ਅਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ, ਰੇਬੀਜ਼ ਵਿਰੋਧੀ ਟੀਕੇ ਲਗਾਉਣ, ਬਚਾਅ ਤੇ ਨਸਬੰਦੀ ਆਦਿ ਸੇਵਾਵਾਂ ਪ੍ਰਦਾਨ ਕਰੇਗਾ। ਇਸਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਅਰੋੜਾ ਨੇ ਕਿਹਾ ਕਿ ਭਾਵੇਂ ਅਜਿਹੀਆਂ ਸਹੂਲਤਾਂ ਦੂਜੇ ਰਾਜਾਂ ਵਿੱਚ ਮੌਜੂਦ ਹਨ, ਪਰ ਇਹ ਪੰਜਾਬ ਵਿੱਚ ਪਹਿਲਾ ਡੌਗ ਸੈੰਕਚੂਰੀ-ਕਮ-ਹਸਪਤਾਲ ਹੋਵੇਗਾ।

ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਇਸ ਪ੍ਰੋਜੈਕਟ ਨੂੰ ਲੁਧਿਆਣਾ ਦੇ ਵਸਨੀਕਾਂ ਲਈ ਬਹੁਤ ਜ਼ਰੂਰੀ ਰਾਹਤ ਵਾਲਾ ਦੱਸਿਆ, ਜੋ ਅਕਸਰ ਆਪਣੇ ਆਂਢ-ਗੁਆਂਢ ਵਿੱਚ ਆਵਾਰਾ ਕੁੱਤਿਆਂ ਨਾਲ ਸਬੰਧਤ ਸਮੱਸਿਆਵਾਂ ਤੋਂ ਪ੍ਰੇਸ਼ਾਨ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਹੂਲਤ ਲੁਧਿਆਣਾ ਦੇ ਲੋਕਾਂ ਲਈ ਇੱਕ ਤੋਹਫ਼ਾ ਹੈ। ਇਸ ਨਾਲ ਮਨੁੱਖਾਂ ਅਤੇ ਆਵਾਰਾ ਕੁੱਤਿਆਂ ਦੋਵਾਂ ਨੂੰ ਫਾਇਦਾ ਹੋਵੇਗਾ।

ਇਸ ਪ੍ਰੋਗਰਾਮ ਵਿੱਚ ਕਾਰਜਕਾਰੀ ਇੰਜੀਨੀਅਰ ਬਲਵਿੰਦਰ ਸਿੰਘ, ਸਿਹਤ ਅਧਿਕਾਰੀ ਡਾ. ਵਿਪਲ ਮਲਹੋਤਰਾ, ਡਾ. ਸੁਲਭਾ ਜਿੰਦਲ, ਮੁਨੀਸ਼ ਸ਼ਾਹ ਅਤੇ ਹੋਰ ਨਗਰ ਨਿਗਮ ਅਧਿਕਾਰੀ ਵੀ ਮੌਜੂਦ ਸਨ।

Advertisement
×