ਰਾਜੀਵ ਕਾਲੜਾ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮਲ
ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਵੇਲੇ ਮਜ਼ਬੂਤੀ ਮਿਲੀ, ਜਦੋਂ ਜ਼ਿਲ੍ਹਾ ਦਿਹਾਤੀ ਇਕਾਈ ਦੀ ਹਲਕਾ ਗਿੱਲ ਵਿੱਚ ਹੋਈ ਮੀਟਿੰਗ ਦੌਰਾਨ 2014 ਦੀ ਲੋਕ ਸਭਾ ਚੋਣ ਲੜ ਚੁੱਕੇ ਰਾਜੀਵ ਕਾਲੜਾ ਸੈਂਕੜੇ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਰਤੀ ਜਨਤਾ...
ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਵੇਲੇ ਮਜ਼ਬੂਤੀ ਮਿਲੀ, ਜਦੋਂ ਜ਼ਿਲ੍ਹਾ ਦਿਹਾਤੀ ਇਕਾਈ ਦੀ ਹਲਕਾ ਗਿੱਲ ਵਿੱਚ ਹੋਈ ਮੀਟਿੰਗ ਦੌਰਾਨ 2014 ਦੀ ਲੋਕ ਸਭਾ ਚੋਣ ਲੜ ਚੁੱਕੇ ਰਾਜੀਵ ਕਾਲੜਾ ਸੈਂਕੜੇ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਰਤੀ ਜਨਤਾ ਪਾਰਟੀ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਨੇ ਰਾਜੀਵ ਕਾਲੜਾ ਅਤੇ ਉਨ੍ਹਾਂ ਦੇ ਸਾਥੀਆਂ ਗੁਰਪ੍ਰੀਤ ਸਿੰਘ ਗੰਭੀਰ, ਤਜਿੰਦਰ ਸਿੰਘ, ਇੰਦਰਪਾਲ ਸਿੰਘ, ਰਜਨੀਸ਼ ਸੋਨੂ, ਸੰਦੀਪ ਕੁਮਾਰ, ਰੋਹਿਤ ਕੁਮਾਰ, ਰਾਮਪਾਲ ਗੋਗੀ, ਅਮਿਤ ਕਾਲੜਾ, ਦੇਵਾਂਸ਼ ਕਾਲੜਾ, ਵਿੱਕੀ ਭੰਡਾਰੀ, ਬਾਲ ਕ੍ਰਿਸ਼ਨ ਚੌਹਾਨ ਅਤੇ ਕੁਲਦੀਪ ਸਿੰਘ ਮਸਤ ਨੂੰ ਸਨਮਾਨਿਤ ਕਰਦਿਆਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਗਗਨਦੀਪ ਸਿੰਘ ਸਨੀ ਕੈਂਥ ਨੇ ਕਿਹਾ ਕਿ ਹਲਕਾ ਗਿੱਲ ਹਮੇਸ਼ਾਂ ਤੋਂ ਹੀ ਪਾਰਟੀ ਦੀ ਤਾਕਤ ਦਾ ਕੇਂਦਰ ਰਿਹਾ ਹੈ ਅਤੇ ਅੱਜ ਰਾਜੀਵ ਕਾਲੜਾ ਵਰਗੇ ਤਜ਼ਰਬੇਕਾਰ ਤੇ ਸਮਰਪਿਤ ਆਗੂ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਇਹ ਖੇਤਰ ਸੰਗਠਨ ਪੱਖੋਂ ਹੋਰ ਮਜ਼ਬੂਤ ਹੋ ਗਿਆ ਹੈ। ਉਨ੍ਹਾਂ ਭਾਜਪਾ ਆਗੂ ਟੀਟੂ ਬਾਣੀਆ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਦੀ ਮਿਹਨਤ ਅਤੇ ਸੰਗਠਨ ਪ੍ਰਤੀ ਯੋਗਦਾਨ ਨਾਲ ਅੱਜ ਪਾਰਟੀ ਨੂੰ ਵੱਡੀ ਪ੍ਰਾਪਤੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਮੁੱਖ ਮਕਸਦ ਲੋਕਾਂ ਤੱਕ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਪਹੁੰਚਾਉਣਾ ਅਤੇ ਵਿਕਾਸ ਦੀ ਧਾਰਾ ਨੂੰ ਪਿੰਡ-ਪਿੰਡ ਤੱਕ ਲੈ ਕੇ ਜਾਣਾ ਹੈ। ਉਨ੍ਹਾਂ ਨੇ ਨਵੇਂ ਸ਼ਾਮਲ ਹੋਏ ਸਾਥੀਆਂ ਨੂੰ ਕਿਹਾ ਕਿ ਉਹ ਪਾਰਟੀ ਦੇ ਵਿਚਾਰਧਾਰਾ ਨਾਲ ਜੁੜ ਕੇ ਲੋਕ ਭਲਾਈ ਲਈ ਕੰਮ ਕਰਨ ਦਾ ਸੰਕਲਪ ਲੈਣ। ਇਸ ਮੌਕੇ ਮੰਡਲ ਪ੍ਰਧਾਨ ਅਮਿਤ ਓਬਰਾਏ, ਐੱਸ ਸੀ ਮੋਰਚਾ ਪ੍ਰਧਾਨ ਕੇ ਪੀ ਰਾਣਾ, ਮਨਜੀਤ ਮੰਗਲਾ, ਅਵਤਾਰ ਸਿੰਘ ਭਾਟੀਆ, ਭੀਸ਼ਮ ਢੱਲ, ਰੋਹਿਤ ਸ਼ਰਮਾ, ਸੁਨੀਲ ਰਿੰਕੂ, ਰਾਜੀਵ ਅਤੇ ਅਸ਼ਵਨੀ ਸ਼ਰਮਾ ਵੀ ਹਾਜ਼ਰ ਸਨ।

