ਰਾਜ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਲੇਬਰ ਚੌਕ ਵਿਖੇ ਕਾਮਰੇਡ ਭਜਨ ਸਿੰਘ ਦੀ ਰਹਿਨੁਮਾਈ ਹੇਠ ਸ਼ਹੀਦ ਊਧਮ ਸਿੰਘ ਦਾ 86ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਕਾਮਰੇਡ ਭਜਨ ਸਿੰਘ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁਲਣਾ ਚਾਹੀਦਾ, ਜਿਨ੍ਹਾਂ ਨੇ ਜ਼ਿਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਦੀ ਸਹੁੰ ਖਾਧੀ।
ਆਪਣੀ ਸਹੁੰ ਨੂੰ ਪੂਰਾ ਕਰਨ ਲਈ ਲੰਡਨ ਪਹੁੰਚ ਗਿਆ ਅਤੇ ਆਪਣਾ ਨਾਂ ਬਦਲ ਕੇ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ ਅਤੇ 13 ਮਾਰਚ 1940 ਨੂੰ ਕੈਕਸਟਨ ਹਾਲ ਵਿੱਚ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਸ਼ਹੀਦਾਂ ਦਾ ਬਦਲਾ ਲੈ ਲਿਆ। ਊਧਮ ਸਿੰਘ ਨੂੰ ਅਦਾਲਤ ਨੇ ਫਾਂਸੀ ਦੀ ਸਜਾ ਸੁਣਾਈ ਅਤੇ 31 ਜੁਲਾਈ 1940 ਨੂੰ ਉਸਨੂੰ ਲੰਡਨ ਵਿਖੇ ਫਾਂਸੀ ਦੇ ਦਿੱਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇਸ ਮੌਕੇ ਮੱਘਰ ਸਿੰਘ ਦੁੱਗਲ ਸ਼ਾਮਗੜ੍ਹ, ਸੰਤੋਖ ਸਿੰਘ ਬੰਬ, ਜੀਵਨ ਸਿੰਘ ਬੰਬ, ਚਰਨਜੀਤ ਚੰਨੀ, ਮੇਜਰ ਸਿੰਘ ਦੀਵਾਲਾ, ਸ਼ਿੰਗਾਰਾ ਸਿੰਘ ਪਿੰਡ ਰੋਹਲਾ, ਪ੍ਰੇਮ ਨਾਥ, ਲੱਖੀ ਹਰਿਓ, ਅਵਤਾਰ ਸਿੰਘ ਤਾਰੀ ਉਟਾਲਾਂ, ਸੁਰਜੀਤ ਸਿੰਘ ਭਰਥਲਾ, ਸ਼ਿੰਗਾਰਾ ਸਿੰਘ ਗਹਿਲੇਵਾਲ, ਦਿਲਬਾਗ ਬੌਂਦਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜਰ ਸਨ |