DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ

ਇਥੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਫੱਲੇਵਾਲ ਖੁਰਦ ਦੇ ਵਿਦਿਆਰਥੀਆਂ ਨੇ ਅੱਜ ਸਦਰ ਥਾਣਾ ਅਹਿਮਦਗੜ੍ਹ ਦਾ ਦੌਰਾ ਕਰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਐੱਸ ਐੱਚ ਓ ਪੁਸ਼ਪਿੰਦਰ ਸਿੰਘ ਨੇ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਮਹੱਤਵ ਅਤੇ ਟਰੈਫਿਕ ਚਿੰਨ੍ਹਾਂ...

  • fb
  • twitter
  • whatsapp
  • whatsapp
featured-img featured-img
ਥਾਣਾ ਅਹਿਮਦਗੜ੍ਹ ਸਦਰ ਵਿੱਚ ਫੱਲੇਵਾਲ ਸਕੂਲ ਖੁਰਦ ਦੇ ਵਿਦਿਆਰਥੀ ਪੁਲੀਸ ਪਾਰਟੀ ਨਾਲ। -ਫੋਟੋ: ਗਿੱਲ
Advertisement

ਇਥੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਫੱਲੇਵਾਲ ਖੁਰਦ ਦੇ ਵਿਦਿਆਰਥੀਆਂ ਨੇ ਅੱਜ ਸਦਰ ਥਾਣਾ ਅਹਿਮਦਗੜ੍ਹ ਦਾ ਦੌਰਾ ਕਰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਐੱਸ ਐੱਚ ਓ ਪੁਸ਼ਪਿੰਦਰ ਸਿੰਘ ਨੇ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਮਹੱਤਵ ਅਤੇ ਟਰੈਫਿਕ ਚਿੰਨ੍ਹਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ, ਅਤੇ ਬੱਚਿਆਂ ਨੂੰ ਹੈਲਮੇਟ ਅਤੇ ਸੀਟ ਬੈਲਟ ਦੀ ਵਰਤੋਂ ਕਰਨ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਪੁਲੀਸ ਨਾਲ ਸਵਾਲ-ਜਵਾਬ ਵੀ ਕੀਤੇ ਅਤੇ ਸੁਰੱਖਿਅਤ ਡਰਾਈਵਿੰਗ ਦੇ ਨਿਯਮਾਂ ਨੂੰ ਸਮਝਿਆ। ਪ੍ਰਧਾਨ ਸੁਖਦੇਵ ਸਿੰਘ, ਐਮਡੀ ਗੁਰਮਤਪਾਲ ਸਿੰਘ, ਰਮਨਪ੍ਰੀਤ ਕੌਰ ਵਾਲੀਆ ਅਤੇ ਸਕੂਲ ਦੇ ਪ੍ਰਿੰਸੀਪਲ ਦਲਜੀਤ ਕੌਰ ਇਹ ਸੈਮੀਨਾਰ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਇੱਕ ਸਫ਼ਲ ਕਦਮ ਕਰਾਰ ਦਿੱਤਾ।

Advertisement
Advertisement
×