ਬਾਬਾ ਹਸਤ ਸਕੂਲ ’ਚ ਕੁਇਜ਼
ਬਾਬਾ ਹਸਤ ਲਾਲ ਮਾਡਲ ਹਾਈ ਸਕੂਲ ਮਾਦਪੁਰ ਰੋਡ ਖੱਟਰਾਂ ਵਿੱਚ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਬੱਚਿਆਂ ਨੂੰ ਇਤਿਹਾਸ ਅਤੇ ਨਾਗਰਿਕ ਸ਼ਾਸ਼ਤਰ ਤੋਂ ਜਾਣੂੰ ਕਰਵਾਉਣ ਲਈ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਕੁਇਜ਼ ਕਰਵਾਏ ਗਏ। ਸਕੂਲ ਪ੍ਰਧਾਨ ਅਮਰੀਕ ਸਿੰਘ ਬਲਾਲਾ ਨੇ ਦੱਸਿਆ ਕਿ...
Advertisement
ਬਾਬਾ ਹਸਤ ਲਾਲ ਮਾਡਲ ਹਾਈ ਸਕੂਲ ਮਾਦਪੁਰ ਰੋਡ ਖੱਟਰਾਂ ਵਿੱਚ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਬੱਚਿਆਂ ਨੂੰ ਇਤਿਹਾਸ ਅਤੇ ਨਾਗਰਿਕ ਸ਼ਾਸ਼ਤਰ ਤੋਂ ਜਾਣੂੰ ਕਰਵਾਉਣ ਲਈ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਕੁਇਜ਼ ਕਰਵਾਏ ਗਏ। ਸਕੂਲ ਪ੍ਰਧਾਨ ਅਮਰੀਕ ਸਿੰਘ ਬਲਾਲਾ ਨੇ ਦੱਸਿਆ ਕਿ ਫਾਈਨਲ ਮੁਕਾਬਲੇ ਵਿੱਚ ਗ੍ਰੀਨ ਹਾਊਸ ਨੇ ਰੈੱਡ ਹਾਊਸ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਵਾਈਸ ਪ੍ਰਿੰਸੀਪਲ ਰਨਦੀਪ ਕੌਰ ਤੇ ਗਗਨਦੀਪ ਕੌਰ ਨੇ ਬਾਖੂਬੀ ਨਿਭਾਈ ਤੇ ਸਟੇਜ ਸੰਚਾਲਨ ਜਸ਼ਨਦੀਪ ਕੌਰ ਭੰਗੂ ਤੇ ਕੁਲਵਿੰਦਰ ਕੌਰ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ। ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਨ ਸਮੇਂ ਪ੍ਰਧਾਨ ਅਮਰੀਕ ਸਿੰਘ ਬਲਾਲਾ, ਪ੍ਰਿੰਸੀਪਲ ਅਮਨਪ੍ਰੀਤ ਸਿੰਘ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Advertisement
Advertisement
×