DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁਧਿਆਣਾ ’ਚ ਫੂਕਿਆ ਜਾਵੇਗਾ ਪੰਜਾਬ ਦਾ ਸਭ ਤੋਂ ਉੱਚਾ ‘ਰਾਵਣ’

ਦਰੇਸੀ ਮੈਦਾਨ ਵਿੱਚ ਲੱਗੇਗਾ 121 ਫੁੱਟ ਦਾ ਪੁਤਲਾ; ਮੁੱਖ ਮੇਲੇ ਤੋਂ ਇਲਾਵਾ ਕਈ ਮੁਹੱਲਿਆਂ ’ਚ ਸਾਡ਼ੇ ਜਾਣਗੇ ਪੁਤਲੇ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਰਾਵਣ ਦੇ ਤਿਆਰ ਕੀਤੇ ਪੁਤਲਿਆਂ ਵਿੱਚੋਂ ਇੱਕ ਨੂੰ ਆਟੋ ਰਿਕਸ਼ੇ ’ਤੇ ਰੱਖਦੇ ਲੋਕ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਬੁਰਾਈ ’ਤੇ ਇਛਾਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ 2 ਅਕਤੂਬਰ ਨੂੰ ਲੁਧਿਆਣਾ ਦੇ ਮੁੱਖ ਮੇਲਾ ਮੈਦਾਨਾਂ ਦੇ ਨਾਲ ਨਾਲ ਸ਼ਹਿਰ ਅਤੇ ਆਸ-ਪਾਸ ਪੈਂਦੇ ਮੁਹੱਲਿਆਂ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸ਼ਹਿਰ ਦੀਆਂ ਕਈ ਥਾਵਾਂ ’ਤੇ ਰਾਵਣ ਦੇ ਪੁਤਲੇ ਤਿਆਰ ਕੀਤੇ ਜਾ ਰਹੇ ਹਨ। ਲੁਧਿਆਣਾ ਵਿੱਚ ਮੁੱਖ ਦਸਹਿਰਾ ਮੇਲਾ ਦਰੇਸੀ ਮੈਦਾਨ ਵਿੱਚ ਲਾਇਆ ਜਾ ਰਿਹਾ ਹੈ, ਜਿੱਥੇ ਇਸ ਵਾਰ ਸੂਬੇ ਵਿੱਚੋਂ ਸਭ ਤੋਂ ਉੱਚਾ 121 ਫੁੱਟ ਰਾਵਣ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ।

ਸਨਅਤੀ ਸ਼ਹਿਰ ਲੁਧਿਆਣਾ ਵਿੱਚ ਦਸਹਿਰਾ ਮੇਲਾ ਮਨਾਉਣ ਲਈ ਹਰ ਪਾਸੇ ਪੂਰੀਆਂ ਤਿਆਰੀਆਂ ਚੱਲ ਰਹੀਆਂ ਹਨ। ਦਰੇਸੀ ਮੈਦਾਨ ਦੇ ਨਾਲ ਨਾਲ ਹੋਰ ਥਾਵਾਂ ’ਤੇ ਬਣਾਏ ਜਾ ਰਹੇ ਰਾਵਣ ਦੇ ਪੁਤਲਿਆਂ ਨੂੰ ਆਖਰੀ ਸ਼ੋਹਾਂ ਦਿੱਤੀਆਂ ਜਾ ਰਹੀਆਂ ਹਨ। ਕਈ ਥਾਵਾਂ ’ਤੇ ਰਾਵਣ ਦੇ ਪੁਤਲੇ ਪਹਿਲਾਂ ਹੀ ਤਿਆਰ ਕਰਕੇ ਰੱਖੇ ਦੇਖੇ ਜਾ ਸਕਦੇ ਹਨ ਜਿੱਥੋਂ ਦੂਰ-ਦੁਰਾਡੇ ਇਲਾਕਿਆਂ ਅਤੇ ਮੁਹੱਲਿਆਂ ਵਿੱਚ ਦਸਹਿਰਾ ਮਨਾਉਣ ਲਈ ਲੋਕ ਰਾਵਣ ਦੇ ਪੁਤਲੇ ਖ੍ਰੀਦ ਕੇ ਲੈ ਜਾ ਰਹੇ ਹਨ। ਇੰਨਾਂ ਪੁਤਲਿਆਂ ਦੀ ਕੀਮਤ ਪੰਜ ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ 20-25 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਦਸਹਿਰੇ ਦਾ ਮੁੱਖ ਮੇਲਾ ਦਰੇਸੀ ਮੈਦਾਨ ਵਿੱਚ ਲਾਇਆ ਜਾ ਰਿਹਾ ਹੈ ਜਦਕਿ ਇਸ ਤੋਂ ਇਲਾਵਾ ਉਪਕਾਰ ਨਗਰ, ਵਰਧਮਾਨ ਰੋਡ, ਦੁਗਰੀ ਰੋਡ, ਸਰਾਭਾ ਨਗਰ ਆਦਿ ਸਮੇਤ ਦਰਜਨ ਤੋਂ ਵੱਧ ਥਾਵਾਂ ’ਤੇ ਰਾਵਣ ’ਤੇ ਵੱਡੇ ਪੁਤਲੇ ਤਿਆਰ ਕੀਤੇ ਗਏ। ਇੰਨਾਂ ਤੋਂ ਇਲਾਵਾ ਦਰਜਨਾਂ ਮੁਹੱਲਿਆਂ ਅਤੇ ਦੂਰ-ਦੁਰਾਡੀਆਂ ਥਾਵਾਂ ’ਤੇ 5 ਫੁੱਟ ਤੋਂ ਲੈ ਕੇ 15 ਫੁੱਟ ਤੱਕ ਦੇ ਰਾਵਣ ਦੇ ਪੁਤਲੇ ਜਲਾਏ ਜਾ ਰਹੇ ਹਨ। ਕਈ ਥਾਵਾਂ ’ਤੇ ਨੌਜਵਾਨਾਂ ਅਤੇ ਲੋਕਾਂ ਵੱਲੋਂ ਆਪਣੇ ਵੱਲੋਂ ਤਿਆਰ ਰਾਵਣ ਦੇ ਪੁਤਲਿਆਂ ਨੂੰ ਅੱਗ ਲਗਾ ਕੇ ਦਸਹਿਰਾ ਮੇਲਾ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Advertisement

ਹਜ਼ਾਰ ਮੁਲਾਜ਼ਮਾਂ ਹੱਥ ਹੋਵੇਗਾ ਸ਼ਹਿਰ ਵਿੱਚ ਦਸਹਿਰੇ ਮੇਲੇ ਦੀ ਸੁਰੱਖਿਆ

Advertisement

ਲੁਧਿਆਣਾ (ਗਗਨਦੀਪ ਅਰੋੜਾ): ਦਸਹਿਰੇ ਦੇ ਤਿਉਹਾਰ ਲਈ ਪੂਰਾ ਸ਼ਹਿਰ ਤਿਆਰ ਹੈ, ਸ਼ਹਿਰ ਵਿੱਚ ਦੋ ਦਰਜਨ ਤੋਂ ਵੱਧ ਥਾਵਾਂ ’ਤੇ ਦਸਹਿਰਾ ਮੇਲਾ ਲਗਾਇਆ ਜਾਵੇਗਾ। ਹੁਣ ਵੀਰਵਾਰ ਨੂੰ ਦਸਹਿਰੇ ਵੇਲੇ ਦਿਨ ਇਨ੍ਹਾਂ ਮੇਲਿਆਂ ਵਿੱਚ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਣੇ ਹਨ, ਜਿਸ ਨੂੰ ਲੈ ਕੇ ਮੇਲਿਆਂ ਦੀਆਂ ਕਮੇਟੀਆਂ ਦੇ ਨਾਲ ਨਾਲ ਪੁਲੀਸ ਪ੍ਰਸ਼ਾਸਨ ਨੇ ਵੀ ਖਾਸ ਤਿਆਰੀ ਕਰ ਲਈਆਂ ਹਨ। ਇਨ੍ਹਾਂ ਥਾਵਾਂ ’ਤੇ ਸੁਰੱਖਿਆ ਦੇ ਪ੍ਰਬੰਧਾਂ ਲਈ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਖੁਦ ਕਮਾਨ ਸੰਭਾਲ ਲਈ ਹੈ। ਸ਼ਹਿਰ ਵਿੱਚ ਇੱਕ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮਾਂ ਨੂੰ ਇਨ੍ਹਾਂ ਮੇਲਿਆਂ ਦੀ ਸੁਰੱਖਿਆ ਦੇ ਲਈ ਲਗਾਇਆ ਗਿਆ ਹੈ। ਮੇਲਿਆਂ ਵਿੱਚ ਸਾਦੀ ਵਰਦੀ ਵਾਲੇ ਤੇ ਮਹਿਲਾ ਪੁਲੀਸ ਮੁਲਾਜ਼ਮਾਂ ਦੀ ਖਾਸ ਤੌਰ ’ਤੇ ਤਾਇਨਾਤੀ ਕੀਤੀ ਗਈ ਹੈ। ਇਸਦੇ ਨਾਲ ਹੀ ਸੀਸੀਟੀਵੀ ਕੈਮਰਿਆਂ ਵੀ ਲਗਾਏ ਗਏ ਹਨ। ਪੁਲੀਸ ਅਧਿਕਾਰੀ ਹੁਣੇ ਤੋਂ ਹੀ ਕਮੇਟੀਆਂ ਦੇ ਪ੍ਰਧਾਨਾਂ ਤੇ ਹੋਰਨਾਂ ਮੈਂਬਰਾਂ ਨਾਲ ਮੀਟਿੰਗ ਕਰਕੇ ਸੁਰੱਖਿਆ ਨੂੰ ਯਕੀਨੀ ਬਣਾ ਰਹੇ ਹਨ। ਸਨਅਤੀ ਸ਼ਹਿਰ ਸਭ ਤੋਂ ਪੁਰਾਣਾ ਦਰੇਸੀ ਮੈਦਾਨ ਵਿੱਚ ਸ੍ਰੀ ਰਾਮ ਲੀਲਾ ਮੈਦਾਨ, ਸ੍ਰੀ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਵਾਲਾ ਮੈਦਾਨ ਅਤੇ ਵਰਧਮਾਨ ਮਿੱਲ ਦੇ ਸਾਹਮਣੇ ਗਲਾਡਾ ਮੈਦਾਨ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਹੋਰ ਥਾਵਾਂ ਦੇ ਨਾਲ-ਨਾਲ ਜਿੱਥੇ ਹਜ਼ਾਰਾਂ ਲੋਕ ਰੋਜ਼ਾਨਾ ਇਨ੍ਹਾਂ ਮੇਲਿਆਂ ਵਿੱਚ ਆਉਂਦੇ ਹਨ। ਪੁਲੀਸ ਇਨ੍ਹਾਂ ਲੋਕਾਂ ਦੀ ਸੁਰੱਖਿਆ ਨਾਲ ਕੋਈ ਜੋਖਮ ਨਹੀਂ ਲੈ ਰਹੀ ਹੈ। ਪੁਲੀਸ ਨੇ ਸ਼ਹਿਰ ਦੀਆਂ ਸਰਹੱਦਾਂ ਨੂੰ ਨਾਕਾਬੰਦੀ ਕਰ ਦਿੱਤਾ ਹੈ ਅਤੇ ਸ਼ਹਿਰ ਦੇ ਅੰਦਰੂਨੀ ਹਿੱਸੇ ਨੂੰ ਵੀ ਨਾਕਾਬੰਦੀ ਕਰ ਦਿੱਤੀ ਹੈ। ਮੇਲਾ ਮੈਦਾਨ ਦੇ ਬਾਹਰ ਅਤੇ ਅੰਦਰ ਦੋਵੇਂ ਪਾਸੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ ਲਈ ਸਾਦੇ ਕੱਪੜਿਆਂ ਵਾਲੇ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲੀਸ ਅਧਿਕਾਰੀਆਂ ਨੇ ਮੇਲਾ ਪ੍ਰਬੰਧਨ ਕਮੇਟੀਆਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੂੰ ਆਪਣੀ ਸੁਰੱਖਿਆ ਖੁਦ ਬਣਾਈ ਰੱਖਣ ਅਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਪੁਲੀਸ ਹੈੱਡਕੁਆਰਟਰ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿੱਚ ਕਾਫ਼ੀ ਥਾਵਾਂ ’ਤੇ ਮੇਲੇ ਲਗਾਏ ਗਏ ਹਨ, ਜਿੱਥੇ ਸੁਰੱਖਿਆ ਦੀ ਜ਼ਿੰਮੇਵਾਰੀ ਪੁਲੀਸ ਦੀ ਹੋਵੇਗੀ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਸ਼ੱਕੀ ਵਸਤੂ ਵੇਖਦਾ ਹੈ ਤਾਂ ਉਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਜਾਵੇ।

Advertisement
×