DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ 

‘ਪ੍ਰੇਮ ਖੇਲ੍ਹਣ ਕਾ ਚਾਓ’, ‘ਆਤਮਾ ਰਾਮ ਰੰਜਨ ਜੀਵਨ ਅਤੇ ਰਚਨਾ’,‘ਨਜ਼ਰ ਤੋਂ ਨਜ਼ਰੀਏ ਤੱਕ’, ‘ਰੂਹ ਤੋਂ ਰੂਹ ਤੱਕ’ ਕਿਤਾਬਾਂ ਰਿਲੀਜ਼

  • fb
  • twitter
  • whatsapp
  • whatsapp
featured-img featured-img
ਸਾਹਿਤ ਸਭਾ ਭੈਣੀ ਸਾਹਿਬ ਦੀ ਇਕੱਤਰਤਾ ਦੌਰਾਨ ਸਾਹਿਤਕਾਰ। -ਫੋਟੋ: ਟੱਕਰ
Advertisement

ਇਥੇ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋ ਰੋਡ ’ਤੇ ਹੋਈ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਉੱਘੇ ਗਜ਼ਲਗੋ ਗੁਰਦਿਆਲ ਰੋਸ਼ਨ, ਸੁਰਿੰਦਰ ਰਾਮਪੁਰੀ, ਗ਼ਜ਼ਲਗੋ ਜੋਰਾਵਰ ਸਿੰਘ ਪੰਛੀ, ਲੇਖਿਕਾ ਜਸਵੀਰ ਕੌਰ ਜੱਸੀ, ਗ਼ਜ਼ਲਗੋ ਸਰਦਾਰ ਪੰਛੀ ਅਤੇ ਗੁਰਸੇਵਕ ਸਿੰਘ ਢਿੱਲੋਂ ਨੇ ਕੀਤੀ। ਮੀਟਿੰਗ ਵਿਚ ਗ਼ਜ਼ਲਗੋ ਜ਼ੋਰਾਵਰ ਸਿੰਘ ਪੰਛੀ ਦੀ ਕਿਤਾਬ ‘ਪ੍ਰੇਮ ਖੇਲ੍ਹਣ ਕਾ ਚਾਓ’, ਸੁਰਿੰਦਰ ਰਾਮਪੁਰੀ ਦੁਆਰਾ ਸੰਪਾਦਕ ਪੁਸਤਕ ‘ਆਤਮਾ ਰਾਮ ਰੰਜਨ ਜੀਵਨ ਅਤੇ ਰਚਨਾ’, ਲੇਖਿਕਾ ਜਸਵੀਰ ਕੌਰ ਜੱਸੀ ਦੀ ਈ-ਬੁੱਕ ‘ਨਜ਼ਰ ਤੋਂ ਨਜ਼ਰੀਏ ਤੱਕ’, ਲੇਖਿਕਾ ਕੰਵਲਜੀਤ ਕੌਰ ਆਂਡਲੂ ਦੀ ਈ-ਬੁੱਕ ‘ਰੂਹ ਤੋਂ ਰੂਹ ਤੱਕ’ ਰਿਲੀਜ਼ ਕੀਤੀਆਂ ਗਈਆਂ। ‘ਪ੍ਰੇਮ ਖੇਲ੍ਹਣ ਕਾ ਚਾਓ’ ਪੁਸਤਕ ਦਾ ਪਰਚਾ ਲੇਖਿਕਾ ਰਾਜਿੰਦਰ ਕੌਰ ਪੰਨੂ ਨੇ ‘ਆਤਮਾ ਰਾਮ ਰੰਜਨ ਜੀਵਨ ਅਤੇ ਰਚਨਾ’ ਪੁਸਤਕ ਦਾ ਪਰਚਾ ਗੁਰਸੇਵਕ ਸਿੰਘ ਢਿੱਲੋਂ ਨੇ, ਲੇਖਿਕਾ ਜਸਵੀਰ ਕੌਰ ਜੱਸੀ ਦੀ ਈ-ਬੁੱਕ ਨਜ਼ਰ ਤੋਂ ਨਜ਼ਰੀਏ ਤੱਕ ਦਾ ਪਰਚਾ ਬਲਬੀਰ ਸਿੰਘ, ਲੇਖਿਕਾ ਕੰਵਲਜੀਤ ਕੌਰ ਆਂਡਲੂ ਦੀ ਈ-ਬੁੱਕ ਰੂਹ ਤੋਂ ਰੂਹ ਤੱਕ ਦਾ ਪਰਚਾ ਗੀਤਕਾਰ ਜਗਤਾਰ ਰਾਈਆਂ ਵਾਲੇ ਨੇ ਪੜ੍ਹਿਆ। ਇਨ੍ਹਾਂ ਪੁਸਤਕਾਂ ਬਾਰੇ ਵੱਖ-ਵੱਖ ਲੇਖਕਾਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿਚ ਗ਼ਜ਼ਲਗੋ ਜੋਰਾਵਰ ਸਿੰਘ ਪੰਛੀ, ਲੇਖਿਕਾ ਜਸਵੀਰ ਕੌਰ ਜੱਸੀ, ਸੁਰਿੰਦਰ ਰਾਮਪੁਰੀ, ਲੇਖਿਕਾ ਕੰਵਲਜੀਤ ਕੌਰ ਆਂਡਲੂ, ਗੀਤਕਾਰ ਗੋਪੀ ਜਮਾਲਪੁਰੀ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਗਾਇਕਾ ਸਿਮਰ ਮਹਿਰਾ ਦੇ ਗੀਤ ‘ਮਾਤਾ ਸੀਤਾ ਦੀਆਂ ਲੋਰੀਆਂ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਦੂਸਰੇ ਸੈਸ਼ਨ ਵਿਚ ਪ੍ਰਭਾਵਸ਼ਾਲੀ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਦੀਪ ਦਿਲਬਰ ਸਮਰਾਲਾ, ਗੀਤਕਾਰ ਕਰਨੈਲ ਸਿੰਘ ਸਿਵੀਆ, ਜਗਜੀਤ ਗੁਰਮ, ਜਗਵੀਰ ਸਿੰਘ ਵਿੱਕੀ, ਦਰਸ਼ਨ ਸਿੰਘ ਭਾਗਪੁਰ, ਗ਼ਜ਼ਲਗੋ ਬਲਵੰਤ ਚਿਰਾਗ਼ ਨੇ ਕੀਤੀ। ਹਾਜ਼ਰ ਸ਼ਇਰਾਂ ਵਿਚ ਨੇਤਰ ਸਿੰਘ ਮੁੱਤੋਂ, ਹਰਬੰਸ ਸਿੰਘ ਰਾਏ, ਬਲਵੰਤ ਸਿੰਘ ਵਿਰਕ, ਦਲਵੀਰ ਸਿੰਘ ਕਲੇਰ, ਪੰਮੀ ਹਬੀਬ, ਜਗਦੇਵ ਮਕਸੂਦੜਾ, ਹਰਸ਼ਦੀਪ ਸਿੰਘ, ਹਰਬੰਸ ਸਿੰਘ ਸ਼ਾਨ ਬਗਲੀ, ਮਨਦੀਪ ਸਿੰਘ ਮਾਣਕੀ, ਸੁਖਵਿੰਦਰ ਸਿੰਘ ਭਾਦਲਾ, ਅਵਤਾਰ ਸਿੰਘ ਓਟਾਲਾਂ, ਹਜ਼ਾਰਾਂ ਸਿੰਘ ਮੰਡ, ਗੀਤ ਗੁਰਜੀਤ, ਪਰਮਜੀਤ ਸਿੰਘ ਮੁੰਡੀਆਂ, ਸਵਿੰਦਰ ਸਿੰਘ ਲੁਧਿਆਣਾ, ਕਮਲਜੀਤ ਸਿੰਘ ਨੀਲੋਂ, ਸੀਮਾ ਕਲਿਆਣ ਲੁਧਿਆਣਾ, ਬਲਰਾਜ ਸਿੰਘ ਬਾਜਵਾ, ਸ਼ਰਨਜੀਤ ਕੌਰ ਨੇ ਰਚਨਾਵਾਂ ਸਾਂਝੀਆਂ ਕੀਤੀਆਂ।

Advertisement
Advertisement
×