ਮੈਕਸ ਆਰਥਰ ਸਕੂਲ ’ਚ ਪੰਜਾਬ ਦਿਵਸ ਮਨਾਇਆ
ਇਥੇ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ’ਚ ਪੰਜਾਬ ਦਿਵਸ ਮਨਾਇਆ। ਇਸ ਮੌਕੇ ਨੌਵੀਂ ਜਮਾਤ ਵੱਲੋਂ ਪ੍ਰਾਰਥਨਾ ਵਿੱਚ ਪੰਜਾਬ ਦੀ ਸਭਿਆਚਾਰਕ ਵਿਰਾਸਤ, ਰੀਤੀ-ਰਿਵਾਜ਼ ਅਤੇ ਪਰੰਪਰਾਵਾਂ ਦੀ ਝਲਕ ਪੇਸ਼ ਕੀਤੀ ਗਈ। ਮਿਡਲ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਨੁੱਕੜ ਨਾਟਕ ‘ਪੰਜਾਬ...
ਇਥੇ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ’ਚ ਪੰਜਾਬ ਦਿਵਸ ਮਨਾਇਆ। ਇਸ ਮੌਕੇ ਨੌਵੀਂ ਜਮਾਤ ਵੱਲੋਂ ਪ੍ਰਾਰਥਨਾ ਵਿੱਚ ਪੰਜਾਬ ਦੀ ਸਭਿਆਚਾਰਕ ਵਿਰਾਸਤ, ਰੀਤੀ-ਰਿਵਾਜ਼ ਅਤੇ ਪਰੰਪਰਾਵਾਂ ਦੀ ਝਲਕ ਪੇਸ਼ ਕੀਤੀ ਗਈ। ਮਿਡਲ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਨੁੱਕੜ ਨਾਟਕ ‘ਪੰਜਾਬ ਮਾਂ ਬੋਲੀ’ ਵਿਸ਼ੇ ’ਤੇ ਪੇਸ਼ ਕੀਤਾ। ਇਸ ਰਾਹੀਂ ਪੰਜਾਬ ਦੇ ਏਕਤਾ, ਮਿਹਨਤ ਅਤੇ ਹੌਸਲੇ ਦੇ ਜਜ਼ਬੇ ਨੂੰ ਦਰਸਾਇਆ ਗਿਆ। ਫਾਊਂਡੇਸ਼ਨਲ ਸਟੇਜ ਦੇ ਬੱਚਿਆਂ ਨੇ ਵੱਖਰੇ ਸੰਗੀਤਮਈ ਅੰਦਾਜ਼ ਵਿੱਚ ਪੰਜਾਬੀ ਭਾਸ਼ਾ ਦੀ ਮੁਹਾਰਨੀ ਪੇਸ਼ ਕੀਤੀ, ਜੋ ਪੰਜਾਬੀ ਵਿਰਸੇ ਤੇ ਭਾਸ਼ਾ ਦੀ ਚਮਕ ਦਾ ਪ੍ਰਤੀਕ ਸੀ। ਇਸ ਮੌਕੇ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਪਣੇ ਮੂਲਾਂ ਨਾਲ ਜੁੜੇ ਰਹਿਣ ਅਤੇ ਪੰਜਾਬ ਦੀ ਸ਼ਾਨਦਾਰ ਵਿਰਾਸਤ ’ਤੇ ਮਾਣ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ। ਇਸ ਮੌਕੇ ਸਕੂਲ ਪ੍ਰੈਜ਼ੀਡੈਂਟ ਅਨਿਲ ਕੁਮਾਰ, ਪ੍ਰਿੰਸੀਪਲ ਡਾ. ਮੋਨਿਕਾ, ਸਕੂਲ ਮੈਨੇਜਰ ਰਮਨਦੀਪ ਸਿੰਘ ਤੇ ਸਮੂਹ ਸਟਾਫ ਵੀ ਸ਼ਾਮਲ ਸਨ।-ਪੱਤਰ ਪ੍ਰੇਰਕ

