ਲੋਕ ਸੇਵਾ ਸੁਸਾਇਟੀ ਨੇ ਮੈਡੀਕਲ ਕੈਂਪ ਲਾਇਆ
ਸਥਾਨਕ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿੱਚ ਅੱਜ ਲੋਕ ਸੇਵਾ ਸੁਸਾਇਟੀ ਨੇ ਮਰਹੂਮ ਮਲਕੀਤ ਸਿੰਘ ਮੱਲ੍ਹੀ ਦੀ ਪੰਜਵੀਂ ਬਰਸੀ ਨੂੰ ਸਮਰਪਿਤ ਹੱਡੀਆਂ ਜੋੜਾਂ ਤੇ ਆਮ ਰੋਗਾਂ ਲਈ ਕੈਂਪ ਲਾਇਨਜ਼ ਕਲੱਬ ਅਤੇ ਸੀ ਐੱਮ ਸੀ ਹਸਪਤਾਲ ਦੇ ਸਹਿਯੋਗ ਨਾਲ ਲਾਇਆ। ਸੁਸਾਇਟੀ...
Advertisement
ਸਥਾਨਕ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿੱਚ ਅੱਜ ਲੋਕ ਸੇਵਾ ਸੁਸਾਇਟੀ ਨੇ ਮਰਹੂਮ ਮਲਕੀਤ ਸਿੰਘ ਮੱਲ੍ਹੀ ਦੀ ਪੰਜਵੀਂ ਬਰਸੀ ਨੂੰ ਸਮਰਪਿਤ ਹੱਡੀਆਂ ਜੋੜਾਂ ਤੇ ਆਮ ਰੋਗਾਂ ਲਈ ਕੈਂਪ ਲਾਇਨਜ਼ ਕਲੱਬ ਅਤੇ ਸੀ ਐੱਮ ਸੀ ਹਸਪਤਾਲ ਦੇ ਸਹਿਯੋਗ ਨਾਲ ਲਾਇਆ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਰਜਿੰਦਰ ਜੈਨ ਕਾਕਾ, ਸਕੱਤਰ ਕੁਲਭੂਸ਼ਨ ਗੁਪਤਾ ਅਤੇ ਖਜ਼ਾਨਚੀ ਸੁਨੀਲ ਬਜਾਜ ਦੀ ਅਗਵਾਈ ਵਿੱਚ ਲੱਗੇ ਕੈਂਪ ਦਾ ਉਦਘਾਟਨ ਮਾਰਕੀਟ ਕਮੇਟੀ ਜਗਰਾਉਂ ਦੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਕੀਤਾ। ਕੈਂਪ ਵਿੱਚ 184 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਤੇ ਕੰਵਲ ਕੱਕੜ, ਮਦਨ ਲਾਲ ਅਰੋੜਾ ਆਦਿ ਹਾਜ਼ਰ ਸਨ।
Advertisement
Advertisement
×

