ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਦੀ ਚੋਣ ਹੋਈ
ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਮੁੜ ਪ੍ਰਧਾਨ ਤੇ ਬਹਾਦਰ ਸਿੰਘ ਲੁਹਾਰਾ ਨੂੰ ਕਾਰਜਕਾਰੀ ਪ੍ਰਧਾਨ ਚੁਣਿਆ
ਇਥੇ ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ (ਏਟਕ) ਦੀ ਚੋਣ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਮੁੜ ਪ੍ਰਧਾਨ ਅਤੇ ਸਾਥੀ ਬਹਾਦਰ ਸਿੰਘ ਲੁਹਾਰਾ ਨੂੰ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ।
ਸੂਬਾ ਡਿਪਟੀ ਜਨਰਲ ਸਕੱਤਰ ਰਛਪਾਲ ਸਿੰਘ ਪਾਲੀ ਅਤੇ ਜ਼ੋਨ ਇੰਚਾਰਜ ਸਤੀਸ਼ ਭਾਰਦਵਾਜ ਦੀ ਸਾਂਝੀ ਅਗਵਾਈ ਅਤੇ ਪਾਵਰਕੌਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਦੀ ਹਾਜ਼ਰੀ ਵਿੱਚ ਕੀਤੀ ਗਈ ਚੋਣ ਦੌਰਾਨ ਦੀਪਕ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਕਰਤਾਰ ਸਿੰਘ ਨੂੰ ਮੀਤ ਪ੍ਰਧਾਨ, ਹਰਫੂਲ ਮਸੀਹ ਨੂੰ ਸਕੱਤਰ, ਅਮਰਜੀਤ ਸਿੰਘ ਨੂੰ ਖ਼ਜ਼ਾਨਚੀ, ਹਿਰਦੇ ਰਾਮ ਨੂੰ ਸਹਾਇਕ ਸਕੱਤਰ ਅਤੇ ਗੌਰਵ ਸ਼ਰਮਾ ਨੂੰ ਐਡੀਟਰ ਚੁਣਿਆ ਗਿਆ। ਨਵ ਨਿਯੁਕਤ ਅਹੁਦੇਦਾਰਾਂ ਨੇ ਏਟਕ ਦੀ ਸੂਬਾਈ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਮਿਲੀ ਜ਼ਿੰਮੇਵਾਰੀ ਨੂੰ ਪਹਿਲਾਂ ਨਾਲੋਂ ਵੀ ਬਿਹਤਰ ਢੰਗ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ ਬਹਾਦਰ ਸਿੰਘ ਲੁਹਾਰਾ ਦੇ ਸਰਗਰਮ ਹੋਣ ਨਾਲ ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਨੂੰ ਕੇਵਲ ਡਵੀਜ਼ਨ ਪੱਧਰ ’ਤੇ ਨਹੀਂ ਬਲਕਿ ਪੰਜਾਬ ਪੱਧਰ ’ਤੇ ਵੀ ਲਾਭ ਹੋਵੇਗਾ। ਰਛਪਾਲ ਸਿੰਘ ਪਾਲੀ, ਸਤੀਸ਼ ਭਾਰਦਵਾਜ, ਕੇਵਲ ਸਿੰਘ ਬਨਵੈਤ ਅਤੇ ਮੇਵਾ ਸਿੰਘ ਸ਼ੇਰਪੁਰ ਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਿਰੋਪਾਓ ਅਤੇ ਹਾਰ ਪਾ ਕੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਮੇਵਾ ਸਿੰਘ, ਪ੍ਰਕਾਸ਼ ਚੰਦ, ਰਾਮ ਅਵਧ, ਬਲਸ਼ੇਰ ਸਿੰਘ, ਵਿਨੋਦ ਕੁਮਾਰ ਅਤੇ ਹੋਰ ਆਗੂ ਵੀ ਹਾਜ਼ਰ ਸਨ।

