DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਸ਼ਕਾਬਾਦ ਬਾਇਓਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਧਰਨਾ

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਐੱਸਡੀਐੱਮ ਦਫ਼ਤਰ ਅੱਗੇ ਕੀਤੀ ਨਾਅਰੇਬਾਜ਼ੀ
  • fb
  • twitter
  • whatsapp
  • whatsapp
featured-img featured-img
ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ।
Advertisement
ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ।

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਅਗਵਾਈ ਹੇਠ ਪਿੰਡ ਮੁਸ਼ਕਾਬਾਦ ਦੇ ਵਸਨੀਕਾਂ ਨੇ ਆਪਣੇ ਪਿੰਡ ਵਿਚ ਲੱਗ ਰਹੀ ਬਾਇਓਗੈਸ ਫੈਕਟਰੀ ਨੂੰ ਉੱਥੋਂ ਪੁਟਾਉਣ ਲਈ ਐੱਸਡੀਐੱਮ ਦਫ਼ਤਰ ਅੱਗੇ ਕਈ ਘੰਟੇ ਤੱਕ ਧਰਨਾ ਦਿੰਦੇ ਹੋਏ ਰੋਸ ਪ੍ਰਦਸ਼ਨ ਕੀਤਾ। ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ, ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਰਾਖੀ ਲਈ ਪਿੱਛਲੇ ਦੋ ਸਾਲ ਤੋਂ ਪਿੰਡ ਵਿਚ ਲੱਗ ਰਹੀ ਇਸ ਫੈਕਟਰੀ ਦਾ ਵਿਰੋਧ ਕਰਦੇ ਆ ਰਹੇ ਹਨ, ਪ੍ਰੰਤੂ ਪ੍ਰਸਾਸ਼ਨ ਅੰਦਰਖਾਤੇ ਇਸ ਫੈਕਟਰੀ ਨੂੰ ਚਾਲੂ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਆਖਿਆ ਕਿ, ਪੰਜਾਬ ਭਰ ਵਿਚ ਹੀ ਲੋਕ ਇਨ੍ਹਾਂ ਬਾਇਓਗੈਸ ਫੈਕਟਰੀਆਂ ਦਾ ਡੱਟਵਾਂ ਵਿਰੋਧ ਕਰ ਰਹੇ ਹਨ, ਕਿਊਕਿ ਲੋਕਾਂ ਨੂੰ ਖਦਸ਼ਾ ਹੈ ਕਿ, ਇਨ੍ਹਾਂ ਕਾਰਨ ਫੈਲਣ ਵਾਲਾ ਪ੍ਰਦੂਸ਼ਣ ਲੋਕਾਂ ਦੀ ਸਿਹਤ ਅਤੇ ਫ਼ਸਲਾਂ ਲਈ ਨੁਕਸਾਨਦੇਹ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ’ਚ 24 ਤੋਂ ਵੱਧ ਬਾਇਓਗੈਸ ਫੈਕਟਰੀਆਂ ਵੱਖ-ਵੱਖ ਪਿੰਡਾਂ ਵਿਚ ਲਗਾਈਆਂ ਜਾ ਰਹੀਆਂ ਹਨ ਅਤੇ ਹਰ ਥਾਂ ’ਤੇ ਹੀ ਉੱਥੋਂ ਦੇ ਪਿੰਡਾਂ ਦੇ ਲੋਕਾਂ ਵੱਲੋਂ ਇਨ੍ਹਾਂ ਫੈਕਟਰੀਆਂ ਨੂੰ ਚਾਲੂ ਹੋਣ ਤੋਂ ਰੋਕਣ ਲਈ ਮੋਰਚੇ ਲਗਾਏ ਹੋਏ ਹਨ, ਜਿੱਥੇ ਕਿਤੇ ਇੱਕ-ਦੋ ਥਾਵਾਂ ’ਤੇ ਬਾਇਓਗੈਸ ਫੈਕਟਰੀ ਨੂੰ ਚਾਲੂ ਕੀਤਾ ਵੀ ਗਿਆ ਹੈ, ਉੱਥੋਂ ਦੇ ਲੋਕਾਂ ਜ਼ਹਿਰੀ ਹਵਾ ਅਤੇ ਹੋ ਰਹੇ ਵਾਤਾਵਰਣ ਪ੍ਰਦੂਸ਼ਣ ਨੂੰ ਲੈ ਕੇ ਤੰਗ ਹਨ। ਇਸ ਲਈ ਐੱਸ.ਕੇ.ਐੱਮ. ਵੀ ਸੰਘਰਸ਼ ਕਰ ਰਹੇ ਲੋਕਾਂ ਦੀ ਫੈਕਟਰੀ ਨੂੰ ਬੰਦ ਕਰਨ ਦੀ ਮੰਗ ਦੀ ਹਮਾਇਤ ਕਰਦਾ ਹੋਇਆ ਧਰਨੇ ਵਿਚ ਸ਼ਮੂਲੀਅਤ ਕਰ ਰਿਹਾ ਹੈ।

Advertisement

ਉਨ੍ਹਾਂ ਸਰਕਾਰ ਨੂੰ ਚਿਤਵਾਨੀ ਦਿੰਦੇ ਹੋਏ ਕਿਹਾ ਕਿ, ਜਬਰੀ ਫੈਕਟਰੀਆਂ ਨੂੰ ਚਾਲੂ ਕਰਨ ਦੀ ਬਜਾਏ ਮਾਹਿਰ ਵਿਅਕਤੀਆਂ ਦੀਆਂ ਟੀਮਾਂ ਦਾ ਗਠਨ ਕਰਕੇ ਖੁੱਲ੍ਹੀ ਬਹਿਸ ਕਰਵਾਈ ਜਾਵੇ ਅਤੇ ਵਿਰੋਧ ਕਰ ਰਹੇ ਲੋਕਾਂ ਦੇ ਜਿਹੜੇ ਖਦਸ਼ੇ ਹਨ, ਪਹਿਲਾ ਉਨ੍ਹਾਂ ਨੂੰ ਦੂਰ ਕੀਤਾ ਜਾਵੇ। ਉਦੋਂ ਤੱਕ ਕਿਸੇ ਵੀ ਕੀਮਤ ਉੱਤੇ ਸੂਬੇ ’ਚ ਕੋਈ ਵੀ ਬਾਇਓਗੈਸ ਫੈਕਟਰੀ ਚਾਲੂ ਨਹੀਂ ਹੋਣ ਦਿੱਤੀ ਜਾਵੇਗੀ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ, ਸੂਬੇ ’ਚ ਬਾਇਗੈਸ ਫੈਕਟਰੀਆਂ ਲਗਾਏ ਜਾਣ ਦਾ ਮਸਲਾ ਕਾਫੀ ਭੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਫੈਕਟਰੀਆਂ ਲਗਾਉਣ ਦੇ ਵਿਰੋਧ ਵਿਚ ਨਹੀਂ ਹੈ, ਪਰ ਜਿਹੜੀ ਫੈਕਟਰੀ ਲੋਕਾਂ ਦੀ ਸਿਹਤ ਦੇ ਖਿਲਾਫ਼ ਹੋਵੇ, ਫ਼ਸਲਾਂ ਦੀ ਪੈਦਾਵਾਰ ਨੂੰ ਘਟਾਏ ਅਤੇ ਹਵਾ ਪ੍ਰਦਸ਼ੂਣ ਪੈਦਾ ਕਰਕੇ ਇਲਾਕੇ ’ਚ ਬੀਮਾਰੀਆਂ ਪੈਦਾ ਕਰਦੀ ਹੋਵੇ, ਉਸ ਦਾ ਡੱਟ ਕੇ ਵਿਰੋਧ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ, ਸਰਕਾਰ ਪੰਜਾਬ ਵਿਚ ਬਾਇਓਗੈਸ ਫੈਕਟਰੀਆਂ ਲਗਾਉਣ ਦੀ ਯੋਜਨਾ ਨੂੰ ਤੁਰੰਤ ਰੱਦ ਕਰਕੇ ਇਨ੍ਹਾਂ ਦੀ ਥਾਂ ਗੋਬਰ ਗੈਸ ਪਲਾਂਟ ਲਗਾਏ ਜਾਣ, ਜਿਸ ਨਾਲ ਕਿ ਲੋਕਾਂ ਨੂੰ ਹਰ ਪੱਖੋਂ ਫਾਇਦਾ ਹੋਵੇ।

ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਸੁਦਾਗਰ ਸਿੰਘ ਘੁਡਾਣੀ, ਭਾਕਿਯੂ ਰਾਜੇਵਾਲ ਦੇ ਸੂਬਾਈ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਭਾਕਿਯੂ ਡਕੌਂਦਾ ਧਨੇਰ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਭਾਕਿਯੂ ਲੱਖੋਵਾਲ ਦੇ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ, ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ ਗੈਸ ਫੈਕਟਰੀਆਂ ਵਿਰੋਧੀ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਡਾ ਸੁਖਦੇਵ ਸਿੰਘ ਭੂੰਦੜੀ ਤ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਪਿੰਡ ਮੁਸ਼ਕਾਬਾਦ ਦੀ ਕਮੇਟੀ ਵੱਲੋਂ ਰੂਪ ਸਿੰਘ ਕੁਲਵਿੰਦਰ ਸਿੰਘ ਲਵਲੀ ਸਰਪੰਚ ਹਰਮੇਲ ਸਿੰਘ ਸਾਬਕਾ ਸਰਪੰਚ ਅਤੇ ਮੋਜੂਦਾ ਸਰਪੰਚ ਕਰਮਜੀਤ ਨੇ ਸਮੂਹ ਕਿਸਾਨ ਜਥੇਬੰਦੀਆ ਅਤੇ ਹਮਾਇਤ ਤੇ ਆਏ ਸਾਰਿਆ ਮਿਹਨਤਕਸ਼ ਲੋਕਾਂ ਦਾ ਧੰਨਵਾਦ ਕਰਦਿਆ ਫੈਕਟਰੀ ਖਿਲਾਫ ਚਲ ਰਹੇ ਮੋਰਚੇ ਵਿੱਚ ਮਰ ਮਿਟਣ ਦੀ ਪ੍ਰਤੀਬੱਧਤਾ ਪ੍ਰਗਟਾਈ। ਸਟੇਜ ਸਕੱਤਰ ਦੀ ਭੂਮਿਕਾ ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ ਨੇ ਬਾਖੂਬੀ ਨਾਲ ਨਿਭਾਈ। 

Advertisement
×