ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਂਗਰਸ ਦੀ ‘ਸੰਵਿਧਾਨ ਬਚਾਓ’ ਰੈਲੀ ਵਿਰੁੱਧ ਰੋਸ ਮਾਰਚ

ਦਰਬਾਰ ਸਾਹਿਬ ’ਚ ਹਮਲਾ ਕਰਨ ਵਾਲੇ ਅੱਜ ਸੰਵਿਧਾਨ ਦੀ ਗੱਲ ਕਰ ਰਹੇ ਹਨ: ਨੀਤੂ ਸਿੰਘ
Advertisement

ਦੇਵਿੰਦਰ ਸਿੰਘ ਜੱਗੀ

ਪਾਇਲ, 12 ਜੁਲਾਈ

Advertisement

ਇੱਥੇ ਸ਼ਹਿਰ ਅੰਦਰ ਅੱਜ ਕਈ ਜਥੇਬੰਦੀਆਂ ਵੱਲੋਂ ਕਾਂਗਰਸ ਪਾਰਟੀ ਦੀ ਭਲਕੇ 13 ਜੁਲਾਈ ਨੂੰ ਹੋਣ ਵਾਲੀ ‘ਸੰਵਿਧਾਨ ਬਚਾਓ ਰੈਲੀ’ ਦੇ ਵਿਰੋਧ ’ਚ ਰੋਸ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਸਮਾਜ ਸੇਵਿਕਾ ਨੀਤੂ ਸਿੰਘ ਨੇ ਕੀਤੀ। ਇਨ੍ਹਾਂ ਨੇ ਕਾਂਗਰਸ ਨੂੰ ‘ਸੰਵਿਧਾਨ ਦੀ ਕਾਤਲ’ ਕਰਾਰ ਦਿੰਦਿਆਂ ਪਾਰਟੀ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਨੀਤੂ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੀਤ ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਕਰ ਚੁੱਕੀ ਹੈ। 1975 ’ਚ ਐਮਰਜੈਂਸੀ ਲਾਈ ਸੀ ਅਤੇ ਸਿੱਖ ਕਤਲੇਆਮ ਕੀਤਾ ਸੀ। ਉਨ੍ਹਾਂ ਕਿਹਾ ਕਿ ਅਜਿਹੀ ਪਾਰਟੀ ਜਦੋਂ ‘ਸੰਵਿਧਾਨ ਬਚਾਓ’ ਦੀ ਗੱਲ ਕਰਦੀ ਹੈ ਤਾਂ ਇਹ ਸਿੱਧੀ ਤੌਰ ’ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ।

ਰੋਸ ਮਾਰਚ ਸਰਕਾਰੀ ਹਸਪਤਾਲ ਪਾਇਲ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਤੱਕ ਕੀਤਾ ਗਿਆ। ਮਾਰਚ ਦੌਰਾਨ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ, ਪਰ ਗੁੱਸੇ ਭਰਪੂਰ ਨਾਅਰੇ ਲਾਏ ਗਏ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਕਾਂਗਰਸ ਦੀ ਰੈਲੀ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਹੈ, ਜਿਸਦਾ ਸਾਡੀ ਤਰਫੋਂ ਪੂਰਾ ਵਿਰੋਧ ਕੀਤਾ ਜਾਵੇਗਾ। ਜਥੇਬੰਦੀਆਂ ਨੇ ਐਲਾਨ ਕੀਤਾ ਕਿ ਅਗਲੇ ਦਿਨਾਂ ‘ਚ ਕਾਂਗਰਸ ਖ਼ਿਲਾਫ਼ ਅਜੇ ਹੋਰ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾਵੇਗਾ। ਇਸ ਸਮੇ ਜਗਤਾਰ ਸਿੰਘ ਕੁੱਕਾ ਕੱਦੋ, ਪ੍ਰਧਾਨ ਰੌਕੀ ਅਤੇ ਬਹਿਣੀਵਾਲ ਵੀ ਮੌਜੂਦ ਸਨ।

Advertisement