ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਧਰਨਾ ਦੂਜੇ ਦਿਨ ਵਿੱਚ ਦਾਖ਼ਲ
ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਗਲਾਡਾ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਦਿੱਤਾ ਧਰਨਾ ਅੱਜ ਦੂਜੇ ਦਿਨ ਵਿੱਚ ਦਾਖ਼ਲ ਗਿਆ ਹੈ। ਅੱਜ ਮੀਂਹ ਦੇ ਬਾਵਜੂਦ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ। ਧਰਨੇ ਦੌਰਾਨ ਪ੍ਰਧਾਨ ਜਗਰੂਪ ਸਿੰਘ ਹਸਨਪੁਰ, ਦਲਵੀਰ ਸਿੰਘ ਜੋਧਾੰ, ਹਰਦੀਪ ਸਿੰਘ ਸਰਾਭਾ, ਦੀਦਾਰ ਸਿੰਘ ਮਲਕ ਅਤੇ ਸੁਖਵਿੰਦਰ ਸਿੰਘ ਜਗਰਾਉਂ ਨੇ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਕਿਸਾਨ ਜਥੇਬੰਦੀਆਂ ਕਿਸਾਨਾਂ ਦੀ ਉਪਜਾਊ ਜ਼ਮੀਨ ਨੂੰ ਕਦਾਚਿੱਤ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸ਼ਹਿਰੀ ਵਿਕਾਸ ਦੇ ਨਾਮ ਤੇ ਹਥਿਆਉਣ ਦੀ ਇਜਾਜ਼ਤ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਨਵੀਆਂ ਕਲੋਨੀਆਂ ਵਿਕਸਤ ਕਰਨ ਬਹਾਨੇ ਕਿਸਾਨਾਂ ਨੂੰ ਉਜਾੜਨ ਲਈ 32 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ।
ਕਿਸਾਨ ਆਗੂਆਂ ਜਤਿੰਦਰ ਪਾਲ ਸਿੰਘ ਅਲੀਗੜ੍ਹ, ਹਰਪ੍ਰੀਤ ਸਿੰਘ ਸਰਪੰਚ ਘਨੋੜ, ਜਸਵੀਰ ਸਿੰਘ ਖੰਡੂਰ, ਹਰਵਿੰਦਰ ਸਿੰਘ ਕੈਲਪੁਰ ਅਤੇ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਕਿਸਾਨ ਕੋਲ ਉਸਦੀ ਜ਼ਮੀਨ ਹੀ ਨਹੀਂ ਰਹੇਗੀ ਤਾਂ ਕਿਸਾਨ ਅਤੇ ਮਜ਼ਦੂਰ ਵਿਹਲੇ ਹੋ ਕੇ ਆਰਥਿਕ ਤੌਰ ਤੇ ਹੋਰ ਕਮਜ਼ੋਰ ਹੋ ਜਾਣਗੇ ਜਿਸ ਨਾਲ ਕਿਸਾਨ ਦੀ ਤ੍ਰਾਸਦੀ ਦਾ ਕਾਲਾ ਦੌਰ ਸਿਖ਼ਰ ਤੇ ਪੁੱਜ ਜਾਵੇਗਾ। ਉਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਮਨਜੀਤ ਸਿੰਘ ਈਸੇਵਾਲ, ਜਗਦੇਵ ਸਿੰਘ ਬੀਰਮੀ, ਬਲਵਿੰਦਰ ਸਿੰਘ ਬੀਰਮੀ ਸਰਪੰਚ, ਰਣਜੀਤ ਸਿੰਘ ਭੱਟੀਆਂ, ਸੁਖਪਾਲ ਸਿੰਘ ਈਸੇਵਾਲ, ਜਸਪ੍ਰੀਤ ਸਿੰਘ ਰਾਏ, ਕੁਲਦੀਪ ਸਿੰਘ ਫਾਗਲਾ, ਅਮਰੀਕ ਸਿੰਘ ਫਾਗਲਾ, ਬਲਵੰਤ ਸਿੰਘ ਧੰਨਾ ਭਨੋਹੜ, ਬੂਟਾ ਸਿੰਘ, ਸੁਰਿੰਦਰ ਪਾਲ ਸਿੰਘ ਸਰਪੰਚ ਬਸੈਮੀ, ਜਗਜੀਤ ਸਿੰਘ ਸਰਪੰਚ, ਗੁਰਜੀਤ ਸਿੰਘ ਦਾਖਾ, ਸਾਬਕਾ ਸਰਪੰਚ ਇੰਦਰਜੀਤ ਸਿੰਘ ਦਾਖਾ, ਇਕਬਾਲ ਸਿੰਘ ਦਾਖਾ, ਤੀਰਥ ਸਿੰਘ ਤਲਵੰਡੀ, ਜਸਵੰਤ ਸਿੰਘ ਭੱਟੀਆ ਅਤੇ ਮਨਜੀਤ ਸਿੰਘ ਈਸੇਵਾਲ ਨੇ ਵੀ ਸੰਬੋਧਨ ਕੀਤਾ।