ਨਸ਼ਾ ਤਸਕਰਾਂ ਦੀ ਜਾਇਦਾਦ ਕੁਰਕ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਵੱਲੋਂ ਜ਼ਿਲ੍ਹੇ ਵਿੱਚ ਨੌਂ ਨਸ਼ਾ ਤਸਕਰਾਂ ਦੀ 2.38 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ। ਡੀ ਐੱਸ ਪੀ ਜਸਵਿੰਦਰ ਸਿੰਘ...
Advertisement
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਵੱਲੋਂ ਜ਼ਿਲ੍ਹੇ ਵਿੱਚ ਨੌਂ ਨਸ਼ਾ ਤਸਕਰਾਂ ਦੀ 2.38 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ। ਡੀ ਐੱਸ ਪੀ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਵਰਿੰਦਰ ਕੁਮਾਰ ਅਰੋੜਾ ਦੀ ਮੁਹੱਲਾ ਲਹੌਰੀਆ ਵਿੱਚ ਇੱਕ ਕਰੋੜ ਦੋ ਲੱਖ 50 ਹਜ਼ਾਰ ਰੁਪਏ, ਸੰਦੀਪ ਕੁਮਾਰ ਵਾਸੀ ਨਿੰਮ ਵਾਲੀ ਗਲੀ ਦੀ 30 ਲੱਖ 75 ਹਜ਼ਾਰ, ਕਰਮਜੀਤ ਸਿੰਘ ਵਾਸੀ ਵੱਡਾ ਅਗਵਾੜ ਪਿੰਡ ਅਖਾੜਾ ਦੀ 37 ਲੱਖ 45 ਹਜ਼ਾਰ ਰੁਪਏ, ਮਹਿੰਦਰ ਸਿੰਘ ਤੇ ਜਸਵੀਰ ਕੌਰ ਵਾਸੀ ਵੱਡਾ ਅਗਵਾੜ ਪਿੰਡ ਅਖਾੜਾ ਦੀ 25 ਲੱਖ 20 ਹਜ਼ਾਰ ਰੁਪਏ, ਹਰਪ੍ਰੀਤ ਸਿੰਘ ਵਾਸੀ ਅਗਵਾੜ ਗੁਜ਼ਰਾਂ ਤੇ ਉਸਦੇ ਸਹੁਰੇ ਗੁਰਬਚਨ ਸਿੰਘ ਦੀ 42 ਲੱਖ 94 ਹਜ਼ਾਰ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ।
Advertisement
Advertisement
×

