ਸਨਅਤੀ ਸ਼ਹਿਰ ਦੀਆਂ ਕਚਹਿਰੀਆਂ ਵਿੱਚ ਕੇਂਦਰੀ ਜੇਲ੍ਹ ਵਿੱਚੋਂ ਪੇਸ਼ੀ ਤੋਂ ਆਇਆ ਇੱਕ ਕੈਦੀ ਅੱਜ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਮੁਲਜ਼ਮ ਪੁਲੀਸ ਨੂੰ ਚਕਮਾ ਦੇਣ ਲਈ ਜੇਲ੍ਹ ਵਿੱਚੋਂ ਹੀ ਆਪਣੇ ਪੈਰ ’ਤੇ ਪੱਟੀ ਬੰਨ੍ਹ ਕੇ ਆਇਆ ਤਾਂ ਕਿ ਪੁਲੀਸ ਨੂੰ ਧੋਖਾ ਦਿੱਤਾ ਜਾ ਸਕੇ। ਮੁਲਜ਼ਮ ਜਦੋਂ ਅਦਾਲਤ ਵਿੱਚ ਪੇਸ਼ੀ ਲਈ ਪੁੱਜਿਆ ਤਾਂ ਹੌਲੀ ਹੌਲੀ ਚਲਦੇ ਹੋਏ ਪੁਲੀਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਤਰਨ ਤਾਰਨ ਇਲਾਕੇ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਬਿੰਦੂ ਵੱਜੋਂ ਹੋਈ ਹੈ ਜਿਸ ਵਿਰੁੱਧ ਦੋ ਕੇਸ ਦਰਜ ਹਨ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।