ਪ੍ਰਾਇਮਰੀ ਖੇਡਾਂ: ਆਕਸਫੋਰਡ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਵੱਖ-ਵੱਖ ਖੇਡਾਂ ’ਚੋਂ 10 ਗੋਲਡ, 12 ਸਿਲਵਰ ਅਤੇ 7 ਕਾਂਸੀ ਦੇ ਤਗ਼ਮੇ ਜਿੱਤੇ
ਇੱਥੇ ਆਕਸਫੋਰਡ ਸੀਨੀਅਰ ਸਕੂਲ ਦੇ ਪ੍ਰਾਇਮਰੀ ਖੇਡਾਂ ਵਿੱਚ ਸੈਂਟਰ ਅਤੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫੁਟਬਾਲ ਵਿੱਚ 3 ਗੋਲਡ, ਬੈਡਮਿੰਟਨ ਵਿੱਚ 1 ਗੋਲਡ ਅਤੇ 1 ਸਿਲਵਰ, ਰੱਸਾਕਸ਼ੀ ਵਿੱਚ 1 ਗੋਲਡ ਤੇ 1 ਸਿਲਵਰ, ਅਥਲੈਟਿਕਸ ਵਿੱਚ 5 ਗੋਲਡ, 5 ਸਿਲਵਰ ਅਤੇ 4 ਕਾਂਸੀ, ਕਰਾਟਿਆਂ ਵਿੱਚ 6 ਸਿਲਵਰ ਅਤੇ 3 ਕਾਂਸੀ ਦੇ ਮੈਡਲ ਜਿੱਤੇ। ਗੁਰਨਵ ਸਿੰਘ ਸੇਖੋਂ ਨੇ 600 ਮੀਟਰ ’ਚੋਂ ਗੋਲਡ, ਪ੍ਰਭਰੂਪ ਸਿੰਘ ਨੇ 100 ਮੀਟਰ ਸਪ੍ਰਿੰਟ ਵਿੱਚ ਗੋਲਡ, ਹਰਸ਼ਵੀਰ ਸਿੰਘ ਨੇ 100 ਮੀਟਰ ਰੇਸ ਵਿੱਚ ਗੋਲਡ ਅਤੇ 400 ਮੀਟਰ ਵਿੱਚ ਸਿਲਵਰ, ਗੁਰਫਤਹਿ ਸਿੰਘ ਨੇ ਸ਼ਾਟ ਪੁੱਟ ਵਿੱਚ ਸਿਲਵਰ, ਨਵਰਾਜ ਸਿੰਘ ਦਿਓਲ ਨੇ ਸ਼ਾਟ ਪੁੱਟ ਵਿੱਚ ਕਾਂਸੀ ਦਾ ਮੈਡਲ, ਪ੍ਰਭਵੀਰ ਸਿੰਘ ਨੇ 200 ਮੀਟਰ ’ਚ ਸਿਲਵਰ, ਸਹਿਜਮਾਨ ਕੌਰ ਨੇ ਸ਼ਾਟ ਪੁਟ ਵਿੱਚ ਸਿਲਵਰ ਮੈਡਲ ਜਿੱਤਿਆ। ਲੜਕੀਆਂ ਦੀ ਜੇਤੂ ਰਿਲੇਅ ਟੀਮ ਵਿੱਚ ਸਹਿਜਦੀਪ ਕੌਰ, ਇਮਰਤ ਕੌਰ, ਦੀਪਿਕਾ ਅਤੇ ਹਰਗੁਣ ਕੌਰ ਸ਼ਾਮਲ ਹਨ। ਲੜਕਿਆਂ ਦੀ ਜੇਤੂ ਰਿਲੇਅ ਟੀਮ ਵਿੱਚ ਹਰਸ਼ਵੀਰ ਸਿੰਘ, ਪ੍ਰਭਰੂਪ ਸਿੰਘ, ਗੁਰਨਵ ਸਿੰਘ ਅਤੇ ਸਹਿਜਵੀਰ ਸਿੰਘ ਸ਼ਾਮਿਲ ਹਨ। ਕਰਾਟੇ ਖਿਡਾਰੀਆਂ ਨੇ 6 ਸਿਲਵਰ ਅਤੇ 3 ਕਾਂਸੀ ਦੇ ਤਗ਼ਮੇ ਜਿੱਤੇ। ਆਕਸਫੋਰਡ ਸਕੂਲ ਪਾਇਲ ਦੇ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਨੇ ਖਿਡਾਰੀਆਂ ਤੇ ਕੋਚਾਂ ਨੂੰ ਵਧਾਈ ਦਿੱਤੀ।

