ਪ੍ਰੈਸ ਕਲੱਬ ਵੱਲੋਂ ਰਾਜਵੀਰ ਜਵੰਦਾ ਨੂੰ ਸ਼ਰਧਾਜਲੀ ਭੇਟ
ਪੰਜਾਬੀ ਨੌਜਵਾਨ ਗਾਇਕ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ’ਤੇ ਸਿਟੀ ਪ੍ਰੈਸ ਕਲੱਬ ਪਾਇਲ ਅਤੇ ਪ੍ਰੈੱਸ ਕਲੱਬ ਰਾੜਾ ਸਾਹਿਬ ਦੇ ਸਮੂਹ ਪੱਤਰਕਾਰਾਂ ਨੇ ਉਸ ਨੂੰ ਸ਼ਰਧਾਜਲੀ ਭੇਟ ਕੀਤੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੜਕਾਂ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਵਾਇਆ...
ਪੰਜਾਬੀ ਨੌਜਵਾਨ ਗਾਇਕ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ’ਤੇ ਸਿਟੀ ਪ੍ਰੈਸ ਕਲੱਬ ਪਾਇਲ ਅਤੇ ਪ੍ਰੈੱਸ ਕਲੱਬ ਰਾੜਾ ਸਾਹਿਬ ਦੇ ਸਮੂਹ ਪੱਤਰਕਾਰਾਂ ਨੇ ਉਸ ਨੂੰ ਸ਼ਰਧਾਜਲੀ ਭੇਟ ਕੀਤੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੜਕਾਂ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਵਾਇਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਦਾ ਇਸ ਵੱਲ ਉੱਕਾ ਹੀ ਧਿਆਨ ਨਹੀਂ, ਕਿਉਂਕਿ ਵੱਡੇ ਹਾਈਵੇਅ ਤੇ ਭੀੜ ਵਾਲੀਆਂ ਥਾਵਾਂ ’ਤੇ ਅਵਾਰਾ ਪਸ਼ੂਆਂ ਦੇ ਝੁੰਡ ਫਿਰਦੇ ਆਮ ਹੀ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਦੀ ਬਦੌਲਤ ਜਵੰਦੇ ਵਰਗੇ ਹੋਰ ਵੀ ਸੈਂਕੜੇ ਰਾਹਗੀਰ ਹਰ ਸਾਲ ਅਵਾਰਾ ਪਸ਼ੂਆਂ ਕਾਰਨ ਹਾਦਸੇ ਦੀ ਲਪੇਟ ਵਿੱਚ ਆਉਂਦੇ ਹਨ।
ਪੱਤਰਕਾਰਾਂ ਨੇ ਮੰਗ ਕੀਤੀ ਕਿ ਸੜਕ ’ਤੇ ਘੁੰਮਦੇ ਪਸ਼ੂਆਂ ’ਤੇ ਰੋਕ ਲਗਾਈ ਜਾਵੇ। ਪੱਤਰਕਾਰਾਂ ਨੇ ਤਰਕ ਪ੍ਰਗਟਾਇਆ ਕਿ ਜਦੋਂ ਗਊ ਸੈੱਸ ਦੇ ਨਾਂ ’ਤੇ ਲੋਕਾਂ ਤੋਂ ਟੈਕਸ ਵਸੂਲਿਆ ਜਾਂਦਾ ਹੈ, ਕੋਈ ਵੀ ਵਾਹਨ ਲੈਣ ਵੇਲੇ ਖਰੀਦਦਾਰ ਨੂੰ ਰੋਡ ਟੈਕਸ ਦੇ ਨਾਂ ਹੇਠ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ। ਰਾਜਵੀਰ ਜਵੰਦੇ ਨੂੰ ਅਸਲ ਸ਼ਬਦਾਂ ਵਿੱਚ ਇਹੀ ਸ਼ਰਧਾਂਜਲੀ ਹੋਵੇਗੀ ਕਿ ਸੜਕਾਂ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਵਾਇਆ ਜਾਵੇ। ਇਸ ਮੌਕੇ ਪ੍ਰਧਾਨ ਦੇਵਿੰਦਰ ਸਿੰਘ ਜੱਗੀ, ਪ੍ਰਧਾਨ ਮਾਸਟਰ ਪ੍ਰੀਤਮ ਸਿੰਘ, ਬਲਜੀਤ ਸਿੰਘ ਢਿੱਲੋ, ਦਿਲਬਾਗ ਸਿੰਘ ਚਾਪੜਾ, ਜਸਪ੍ਰੀਤ ਸਿੰਘ ਬੈਨੀਪਾਲ, ਰਣਧੀਰ ਸਿੰਘ ਧੀਰਾ, ਬਲਜੀਤ ਸਿੰਘ ਜੀਰਖ, ਸਰਬਜੀਤ ਸਿੰਘ ਬੋਪਾਰਾਏ, ਗੁਰਵਿੰਦਰ ਸਿੰਘ ਗਿੱਲ, ਸੰਜੀਵ ਲਹਿਲ, ਬਲਵਿੰਦਰ ਸਿੰਘ ਮਹਿਮੀ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।