DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੋਸਟਰ ਮੁਕਾਬਲੇ ਵਿੱਚ ਪ੍ਰਭਸਿਮਰਨ ਕੌਰ ਅੱਵਲ

ਸਰਕਾਰੀ ਸਾਇੰਸ ਕਾਲਜ ਵਿੱਚ ਮਾਨਸਿਕ ਸਿਹਤ ਵਿਸ਼ੇ ’ਤੇ ਸੈਮੀਨਾਰ

  • fb
  • twitter
  • whatsapp
  • whatsapp
featured-img featured-img
ਸਾਇੰਸ ਕਾਲਜ ਦੇ ਸੈਮੀਨਾਰ ਮੌਕੇ ਮੁੱਖ ਮਹਿਮਾਨ ਨਾਲ ਡਾਇਰੈਕਟਰ ਤੇ ਵਿਦਿਆਰਥੀ।
Advertisement

ਸਥਾਨਕ ਸਰਕਾਰੀ ਸਨਮਤੀ ਸਾਇੰਸ ਤੇ ਖੋਜ ਕਾਲਜ ਵਿੱਚ ਅੱਜ ਮਾਨਸਿਕ ਸਿਹਤ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਾਇਆ ਗਿਆ। ਕਾਲਜ ਡਾਇਰੈਕਟਰ ਪ੍ਰੋਫੈਸਰ ਗੁਰਜਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਡਾ. ਮਹਿੰਦਰ ਕੌਰ ਗਰੇਵਾਲ ਸਾਬਕਾ ਕਾਲਜ ਡਾਇਰੈਕਟਰ ਸ਼ਾਮਲ ਹੋਏ। ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ, ਤਣਾਅ ਪ੍ਰਬੰਧਨ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਣੂ ਕਰਵਾਉਣਾ ਸੀ। ਡਾ. ਮਹਿੰਦਰ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਨੂੰ ਜੀਵਨ ਦਾ ਅਹਿਮ ਹਿੱਸਾ ਦੱਸਦਿਆਂ ਵੱਖ-ਵੱਖ ਮਾਨਸਿਕ ਬਿਮਾਰੀਆਂ ਡਿਪਰੈਸ਼ਨ, ਐਂਜਾਇਟੀ, ਤਣਾਅ ਅਤੇ ਭਾਵਨਾਤਮਕ ਸੰਘਰਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਮਾਨਸਿਕ ਤੰਦਰੁਸਤੀ ਨੂੰ ਮਜ਼ਬੂਤ ਕਰਨ ਲਈ ਕੁਝ ਮਹੱਤਵਪੂਰਨ ਤਰੀਕੇ ਜਿਵੇਂ ਕਿ ਧਿਆਨ, ਸਮੇਂ ਦੀ ਸਹੀ ਯੋਜਨਾ, ਸਿਹਤਮੰਦ ਖੁਰਾਕ ਅਤੇ ਖੁੱਲ੍ਹ ਕੇ ਸੰਚਾਰ ਦੀ ਮਹੱਤਤਾ ਬਾਰੇ ਵੀ ਦੱਸਿਆ। ਇਸ ਪ੍ਰੋਗਰਾਮ ਵਿੱਚ ਡਾ. ਸਰਬਦੀਪ ਕੌਰ ਸਿੱਧੂ ਨੇ ਮਾਨਸਿਕ ਸਿਹਤ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਤੇ ਮਾਨਸਿਕ ਸਿਹਤ ਨਾਲ ਸਬੰਧਤ ਇੱਕ ਖੂਬਸੂਰਤ ਕਵਿਤਾ ਰੂਬਰੂ ਕੀਤੀ। ਪ੍ਰੋਗਰਾਮ ਦੇ ਕੋਆਰਡੀਨੇਟਰ ਸਰਬਜੋਤ ਬੇਦੀ ਤੇ ਕਮੇਟੀ ਮੈਂਬਰ ਕਿਰਨਜੀਤ ਕੌਰ, ਮਨਪ੍ਰੀਤ ਕੌਰ ਤੇ ਅਕਾਸ਼ਦੀਪ ਕੌਰ ਤੇ ਸਮੂਹ ਸਟਾਫ਼ ਸ਼ਾਮਲ ਸਨ। ਇਸ ਮੌਕੇ 'ਤੇ ਵਿਦਿਆਰਥੀਆਂ ਦੇ ਮਾਨਸਿਕ ਸਿਹਤ ਨਾਲ ਸਬੰਧਤ ਪੋਸਟਰ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਡਾ. ਸਰਬਦੀਪ ਕੌਰ ਸਿੱਧੂ ਤੇ ਪ੍ਰੋਫੈਸਰ ਸੁਮਿਤ ਸੋਨੀ ਦੁਆਰਾ ਕੀਤੀ ਗਈ। ਪੋਸਟਰ ਮੁਕਾਬਲੇ ਵਿੱਚ ਪ੍ਰਭ ਸਿਮਰਨ ਕੌਰ ਨੇ ਪਹਿਲਾ ਸਥਾਨ, ਹਰਸ਼ਦੀਪ ਕੌਰ ਨੇ ਦੂਜਾ ਜਦਕਿ ਰਾਹੁਲ ਨੇ ਤੀਸਰਾ ਸਥਾਨ ਹਾਸਲ ਕੀਤਾ। ਸਮੱਈਆ, ਸਾਨੀਆ, ਮਨਪ੍ਰੀਤ ਕੌਰ ਨੇ ਵੀ ਪੋਸਟਰ ਮੁਕਾਬਲੇ ਵਿੱਚ ਭਾਗ ਲਿਆ। ਇਸ ਮੌਕੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਪ੍ਰਧਾਨ ਪਰਮਿੰਦਰ ਸਿੰਘ, ਪਰਮਵੀਰ ਸਿੰਘ ਗਿੱਲ, ਜਸਜੀਤ ਸਿੰਘ ਮੱਲ੍ਹੀ, ਸ਼ਰਨਜੀਤ ਸਿੰਘ ਬੈਨੀਪਾਲ, ਅਮਰਿੰਦਰ ਸਿੰਘ ਆਦਿ ਮੌਜੂਦ ਸਨ। ਮੰਚ ਸੰਚਾਲਨ ਦੀ ਭੂਮਿਕਾ ਅਮੀਤ ਰਾਣਾ ਦੁਆਰਾ ਕੀਤੀ ਗਈ। ਪ੍ਰੋਗਰਾਮ ਦੀ ਸਮਾਪਤੀ ’ਤੇ ਵਾਈਸ ਡਾਇਰੈਕਟਰ ਪ੍ਰੋਫੈਸਰ ਨਿਧੀ ਮਹਾਜਨ ਨੇ ਆਏ ਮਹਿਮਾਨਾਂ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।

Advertisement

Advertisement
Advertisement
×