ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸ਼ੁਰੂ
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਪ੍ਰਭਾਤ ਫੇਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਤੜਕੇ 4 ਵਜੇ ਆਰੰਭ ਹੁੰਦੀ ਇਸ ਪ੍ਰਭਾਤ ਫੇਰੀ ’ਚ ਸੰਗਤ ਨਾਮ ਸਿਮਰਨ ਅਤੇ ਬਾਣੀ ਦਾ...
Advertisement
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਪ੍ਰਭਾਤ ਫੇਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਤੜਕੇ 4 ਵਜੇ ਆਰੰਭ ਹੁੰਦੀ ਇਸ ਪ੍ਰਭਾਤ ਫੇਰੀ ’ਚ ਸੰਗਤ ਨਾਮ ਸਿਮਰਨ ਅਤੇ ਬਾਣੀ ਦਾ ਜਾਪ ਕਰਦੇ ਹੋਏ ਸ਼ਹਿਰ ਦੀ ਪ੍ਰਕਿਰਮਾ ਕਰਦੀ ਹੈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਅਨੁਸਾਰ ਬਾਬਾ ਮੋਹਣ ਸਿੰਘ ਦੀ ਦੇਖ ਰੇਖ ’ਚ ਪ੍ਰਭਾਤ ਫੇਰੀ ’ਚ ਸ਼ਾਮਲ ਸੰਗਤ ਸ਼ਰਧਾਲੂਆਂ ਦੇ ਸੱਦੇ ’ਤੇ ਉਨ੍ਹਾਂ ਦੇ ਘਰ ’ਚ ਜਾ ਕੇ ਸੁੱਖ ਸ਼ਾਂਤੀ ਲਈ ਅਰਦਾਸ ਕਰਦੀ ਹੈ। ਇਹ ਪ੍ਰਭਾਤ ਫੇਰੀ ਦਾ ਪ੍ਰਵਾਹ ਰੋਜ਼ਾਨਾ 5 ਨਵੰਬਰ ਤੱਕ ਨਿਰਵਿਘਨ ਜਾਰੀ ਰਹੇਗਾ ਅਤੇ ਇਸ ਦਿਨ ਪਵਿੱਤਰ ਦਿਹਾੜਾ ਸੰਗਤਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਮੱਖਣ ਸਿੰਘ ਪਾਬਲਾ, ਸੁਰਜੀਤ ਸਿੰਘ ਗੋਗੀਆ, ਸ਼ੇਰ ਸਿੰਘ ਸੇਰਾ, ਜਸਵੀਰ ਸਿੰਘ ਗਿੱਲ, ਸਿਮਰਨਜੀਤ ਗੋਗੀਆ, ਜੋਗਿੰਦਰ ਸਿੰਘ ਪੱਪੀ, ਬਾਬਾ ਗੁਰਮੀਤ ਸਿੰਘ ਵੀ ਮੌੌਜੂਦ ਸਨ।
Advertisement
Advertisement
×

