ਗੁਰੂ ਨਾਨਕ ਕਾਲਜ ’ਚ ਪੋਸਟਰ ਮੇਕਿੰਗ ਮੁਕਾਬਲੇ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਯੂਥ ਕਲੱਬ ਅਤੇ ਰੈਡ ਰਿਬਨ ਕਲੱਬ ਵੱਲੋਂ ਸਾਂਝੇ ਤੌਰ ’ਤੇ ਸਦਭਾਵਨਾ ਦਿਵਸ ਪ੍ਰਿੰਸੀਪਲ ਡਾ. ਸਰਵਜੀਤ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿਚ ਵੱਖ ਵੱਖ ਕਲਾਸਾਂ ਦੇ 30 ਤੋਂ ਵਧੇਰੇ ਵਿਦਿਆਰਥੀਆਂ ਨੇ ਪੋਸਟਰ...
Advertisement
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਯੂਥ ਕਲੱਬ ਅਤੇ ਰੈਡ ਰਿਬਨ ਕਲੱਬ ਵੱਲੋਂ ਸਾਂਝੇ ਤੌਰ ’ਤੇ ਸਦਭਾਵਨਾ ਦਿਵਸ ਪ੍ਰਿੰਸੀਪਲ ਡਾ. ਸਰਵਜੀਤ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿਚ ਵੱਖ ਵੱਖ ਕਲਾਸਾਂ ਦੇ 30 ਤੋਂ ਵਧੇਰੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥਣ ਰੇਨ ਨੇ ਪਹਿਲਾ, ਆਰੋਹੀ ਨਿਸ਼ਾਦ ਅਤੇ ਕੀਰਤ ਨੇ ਦੂਜਾ, ਸਿਮਰਨਪ੍ਰੀਤ ਕੌਰ ਤੇ ਸੰਜਨਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਨਿਗਮ ਯਾਦਵ ਨੇ ਹੌਂਸਲਾ ਅਫਜ਼ਾਈ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਪ੍ਰੋ. ਦੀਪਾਲੀ ਅਰੋੜਾ, ਸ਼ਵੇਤਾ ਥਾਪਾ, ਜਸਪ੍ਰੀਤ ਕੌਰ ਅਤੇ ਸਿਮਰਜੀਤ ਸਿੰਘ ਨੇ ਯੋਗਦਾਨ ਪਾਇਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਰੁਪਿੰਦਰ ਕੌਰ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।
Advertisement
Advertisement
×