ਡਾਕ ਵਿਭਾਗ ਵੱਲੋਂ ਬੀਆਰਐੱਸ ਨਗਰ ’ਚ ਨਵਾਂ ਬੁਕਿੰਗ ਕਾਊਟਰ ਸ਼ੁਰੂ
ਡਾਕ ਵਿਭਾਗ ਵੱਲੋਂ ਟਰਾਂਸਸ਼ਿਪਮੈਂਟ ਸੈਂਟਰ ਲੁਧਿਆਣਾ, ਬੀਆਰਐਸ ਨਗਰ, ਆਈ ਬਲਾਕ ਵਿਖੇ ਇੱਕ ਨਵਾਂ ਬੁਕਿੰਗ ਕਾਊਾਟਰ ਸ਼ੁਰੂ ਕੀਤਾ ਹੈ। ਆਰਐੱਮਐੱਸ ‘ਐੱਲਡੀ’ ਡਿਵੀਜ਼ਨ ਲੁਧਿਆਣਾ ਦੇ ਸੀਨੀਅਰ ਸੁਪਰਡੈਂਟ ਹਰਜਿੰਦਰ ਸਿੰਘ ਭੱਟੀ ਅਤੇ ਸਪੁਰਡੈਂਟ ਸੌਰਟਿੰਗ ਲੁਧਿਆਣਾ ਪਰਵੀਨ ਬਾਲਾ ਨੇ ਦੱਸਿਆ ਕਿ ਇਸ ਕਾਊਂਟਰ ’ਤੇ...
Advertisement
ਡਾਕ ਵਿਭਾਗ ਵੱਲੋਂ ਟਰਾਂਸਸ਼ਿਪਮੈਂਟ ਸੈਂਟਰ ਲੁਧਿਆਣਾ, ਬੀਆਰਐਸ ਨਗਰ, ਆਈ ਬਲਾਕ ਵਿਖੇ ਇੱਕ ਨਵਾਂ ਬੁਕਿੰਗ ਕਾਊਾਟਰ ਸ਼ੁਰੂ ਕੀਤਾ ਹੈ। ਆਰਐੱਮਐੱਸ ‘ਐੱਲਡੀ’ ਡਿਵੀਜ਼ਨ ਲੁਧਿਆਣਾ ਦੇ ਸੀਨੀਅਰ ਸੁਪਰਡੈਂਟ ਹਰਜਿੰਦਰ ਸਿੰਘ ਭੱਟੀ ਅਤੇ ਸਪੁਰਡੈਂਟ ਸੌਰਟਿੰਗ ਲੁਧਿਆਣਾ ਪਰਵੀਨ ਬਾਲਾ ਨੇ ਦੱਸਿਆ ਕਿ ਇਸ ਕਾਊਂਟਰ ’ਤੇ ਲੋਕ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਸਪੀਡ ਪੋਸਟ/ਰਜਿਸਟਰਡ ਪੋਸਟ ਅਤੇ ਰਜਿਸਟਰਡ ਪਾਰਸਲ ਦੀ ਬੁਕਿੰਗ ਕਰਵਾ ਸਕਦੇ ਹਨ। ਇਸ ਮੌਕੇ ਸਹਾਇਕ ਸੁਪਰਡੈਂਟ ਸੀਐਸਓ ਅਰਵਿੰਦਰ ਸਿੰਘ ਭੰਡਾਰੀ, ਸਹਾਇਕ ਸੁਪਰਡੈਂਟ ਹੈੱਡਕੁਆਰਟਰ ਲੁਧਿਆਣਾ ਜਗਮਿੰਦਰ ਸਿੰਘ ਬੇਦੀ ਅਤੇ ਸਾਬਕਾ ਐੱਚਐੱਸਜੀ-11 ਸੁਪਰਵਾਈਜ਼ਰ ਨਿਰਮਲ ਸਿੰਘ ਆਦਿ ਹਾਜ਼ਰ ਸਨ।
Advertisement
Advertisement
×