DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੁੱਢਾ ਦਰਿਆ ਦੀ ਪੁਨਰ-ਸੁਰਜੀਤੀ ਦੇ ਸਕਾਰਾਤਮਕ ਨਤੀਜੇ ਆਉਣ ਲੱਗੇ: ਅਰੋੜਾ

ਉੱਚ-ਪੱਧਰੀ ਕਮੇਟੀ ਵੱਲੋਂ ਖਾਕਾ ਤਿਆਰ  

  • fb
  • twitter
  • whatsapp
  • whatsapp
Advertisement

ਬੁੱਢਾ ਦਰਿਆ ਦੇ ਪੁਨਰ ਸੁਰਜੀਤੀ ਲਈ ਉੱਚ-ਪੱਧਰੀ ਕਮੇਟੀ ਨੇ ਵਾਤਾਵਰਨ ਦੇ ਲਿਹਾਜ਼ ਤੋਂ ਇਸ ਜਲ ਸਰੋਤ ਨੂੰ ਬਹਾਲ ਕਰਨ ਵੱਲ ਵੱਡੇ ਪੱਧਰ ’ਤੇ ਹੋ ਰਹੀ ਪ੍ਰਗਤੀ ਦੀ ਰਿਪੋਰਟ ਪੇਸ਼ ਕੀਤੀ ਹੈ। ਹਾਲ ਹੀ ਵਿੱਚ ਕੀਤੀ ਗਈ ਸਮੀਖਿਆ ਮੁਤਾਬਕ ਜੁਲਾਈ-ਅਗਸਤ 2025 ਦੀਆਂ ਮੀਟਿੰਗਾਂ ਦੌਰਾਨ ਲਏ ਗਏ ਕਰੀਬ 90 ਫੀਸਦੀ ਫੈਸਲਿਆਂ ਨੂੰ ਲਾਗੂ ਕੀਤਾ ਗਿਆ ਹੈ। ਇਸ ਉੱਚ ਪੱਧਰੀ ਕਮੇਟੀ ਦਾ ਗਠਨ ਪੰਜਾਬ ਸਰਕਾਰ ਵੱਲੋਂ 14 ਜੁਲਾਈ ਦੇ ਨੋਟੀਫਿਕੇਸ਼ਨ ਰਾਹੀਂ ਕੀਤਾ ਗਿਆ ਸੀ। ਇਸਦੀ ਪ੍ਰਧਾਨਗੀ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਕੀਤੀ ਅਤੇ ਮੁੱਖ ਸਕੱਤਰ, ਪੰਜਾਬ ਇਸਦੇ ਉਪ-ਚੇਅਰਪਰਸਨ ਹਨ। ਜੁਲਾਈ ਤੋਂ ਅਕਤੂਬਰ ਤੱਕ ਦੀਆਂ ਮੁੱਖ ਪ੍ਰਾਪਤੀਆਂ ਵਿਚ 650 ਕਰੋੜ ਰੁਪਏ ਵਾਲਾ ਬੁਨਿਆਦੀ ਢਾਂਚਾ ਨਵੀਨੀਕਰਨ ਪ੍ਰਾਜੈਕਟ ਸ਼ਾਮਲ ਹੈ। ਗੌਘਾਟ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਸੰਵੇਦਨਸ਼ੀਲ ਥਾਵਾਂ ’ਤੇ ਢਲਾਣ ਅਤੇ ਡਰੇਨੇਜ਼ ਦੇ ਮੁੱਦੇ ਨਿਰੰਤਰ ਨਿਗਰਾਨੀ ਨਾਲ ਹੱਲ ਕੀਤੇ ਗਏ ਹਨ। ਐੱਨ ਆਈ ਐੱਚ ਰੁੜਕੀ ਦਾ ਅਧਿਐਨ ਸਪੱਸ਼ਟ ਕਰਦਾ ਹੈ ਕਿ ਮੌਜੂਦਾ ਐੱਸ ਟੀ ਪੀ ਵਿੱਚ ਕੋਈ ਵੀ ਘੱਟ ਸਮਰੱਥਾ ਵਾਲਾ ਨਹੀਂ ਹੈ। ਗੋਹਾ ਅਤੇ ਡੇਅਰੀ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਖੁਲਾਸਾ ਕਰਦੇ ਹੋਏ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਜ਼ੀਰੋ-ਡਿਸਚਾਰਜ ਨੀਤੀ ਨੂੰ 100 ਫੀਸਦੀ ਲਾਗੂ ਕੀਤਾ ਗਿਆ ਹੈ। ਆਰ ਐੱਫ ਪੀ ਦੁਆਰਾ ਦੀਰਘ-ਕਾਲੀ ਪ੍ਰਬੰਧਨ ਭਾਈਵਾਲ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ, ਜੋ ਨਵੰਬਰ 2025 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਸੰਯੁਕਤ ਵਿਭਾਗੀ ਪੈਦਲ ਸਰਵੇਖਣ ਤੋਂ ਬਾਅਦ 21 ਗੈਰ-ਕਾਨੂੰਨੀ ਡਿਸਚਾਰਜ ਪੁਆਇੰਟਾਂ ਦੀ ਪਛਾਣ ਕੀਤੀ ਗਈ ਹੈ ਅਤੇ ਐੱਫ ਆ ਈ ਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੀਮਾਵਾਂ ਤੋਂ ਬਾਹਰ ਗੈਰ-ਕਾਨੂੰਨੀ ਡੇਅਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ, ਜਿਸ ਵਿੱਚ ਜ਼ਿਲ੍ਹਾ ਟਾਸਕ ਫੋਰਸ ਵੱਲੋਂ 76 ਵਿੱਚੋਂ 71 ਗੈਰ-ਕਾਨੂੰਨੀ ਡੇਅਰੀਆਂ ਨੂੰ ਬੰਦ ਕਰਾਇਆ ਗਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸੀ ਬੀ ਜੀ ਪਲਾਂਟ ਅਤੇ ਲੰਬੇ ਸਮੇਂ ਦੇ ਰਹਿੰਦ-ਖੂੰਹਦ ਤੋਂ ਊਰਜਾ ਪੈਦਾ ਕਰਨ ਉਪਾਅ ਖੋਜੇ ਜਾ ਰਹੇ ਹਨ ਅਤੇ ਮੌਜੂਦਾ 200 ਐੱਮ ਟੀ ਪੀ ਡੀ ਸੀ ਬੀ ਜੀ ਪਲਾਂਟ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਗਏ ਹਨ। ਐੱਚ ਪੀ ਸੀ ਐੱਲ ਦੇ 300 ਐੱੱਮ ਟੀ ਪੀ ਡੀ ਸੀ ਬੀ ਜੀ ਪਲਾਂਟ ਦੀ ਉਸਾਰੀ ਸ਼ੁਰੂ ਹੋ ਗਈ ਹੈ ਅਤੇ ਇੱਕ ਹੋਰ ਅਜਿਹਾ ਪਲਾਂਟ ਜਲਦੀ ਹੀ ਸ਼ੁਰੂ ਹੋਵੇਗਾ। ਪੇਡਾ ਨੇ ਇਨ੍ਹਾਂ ਨਿਵੇਸ਼ਾਂ ਲਈ ਕਲੀਅਰੈਂਸ ਅਤੇ ਪ੍ਰਵਾਨਗੀਆਂ ਦੀ ਸਹੂਲਤ ਦਿੱਤੀ। ਉਦਯੋਗਿਕ ਨਿਕਾਸ ਅਤੇ ਸੀ ਈ ਟੀ ਪੀ ਪਾਲਣਾ ਬਾਰੇ ਉਨ੍ਹਾਂ ਦੱਸਿਆ ਕਿ 15 ਐੱਮ ਐੱਲ ਡੀ, 40 ਐੱਮ ਐੱੱਲ ਡੀ ਅਤੇ 50 ਐੱਮ ਐੱਲ ਡੀ ਦੇ ਸੀ ਈ ਟੀ ਪੀ ਹੁਣ ਪੀ ਪੀ ਸੀ ਬੀ ਨਿਗਰਾਨੀ ਦੇ ਅਨੁਸਾਰ ਅਨੁਕੂਲ ਬੀ ਓ ਡੀ, ਸੀ ਓ ਡੀ ਪੱਧਰ ’ਤੇ ਕੰਮ ਕਰ ਰਹੇ ਹਨ, ਹਾਲਾਂਕਿ ਇਕਸਾਰਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।

ਸਰੋਤ ਵੰਡ ਅਤੇ ਪ੍ਰਦੂਸ਼ਣ ਵਿਸ਼ਲੇਸ਼ਣ ਲਈ ਆਈ ਆਈ ਟੀ  ਰੋਪੜ ਦੁਆਰਾ ਵਿਗਿਆਨਕ ਮੁਲਾਂਕਣ ਅਤੇ ਡਿਜੀਟਲ ਨਿਗਰਾਨੀ ਕੀਤੀ ਗਈ ਹੈ। ਸ਼ੁਰੂਆਤੀ ਖੋਜਾਂ ਨਵੰਬਰ 2025 ਤੱਕ ਅਤੇ ਅੰਤਮ ਰਿਪੋਰਟ 2026 ਦੀ ਦੂਜੀ ਤਿਮਾਹੀ ਤੱਕ ਆਉਣ ਦੀ ਉਮੀਦ ਹੈ। ਪ੍ਰਦੂਸ਼ਣ ਸਰੋਤਾਂ ਨੂੰ ਹੁਣ ਉਪਲਬਧਤਾ ਲਈ ਡਿਜੀਟਲ ਤੌਰ ’ਤੇ ਟਰੈਕ ਕੀਤਾ ਜਾ ਰਿਹਾ ਹੈ।

Advertisement

Advertisement

Advertisement
×