ਪੁਲੀਸ ਨੇ ਭਾਜਪਾ ਲੁਧਿਆਣਾ ਦਿਹਾਤੀ ਦੀ ਮੀਟਿੰਗ ਰੁਕਵਾਈ
ਪੁਲੀਸ ਨੇ ਪੈਲੇਸ ਪ੍ਰਬੰਧਕਾਂ ਨੂੰ ਧਮਕਾ ਕੇ ਬੁਕਿੰਗ ਰੱਦ ਕਰਵਾਈ: ਸੰਨੀ ਕੈਂਥ
Advertisement
ਇਥੇ ਭਾਜਪਾ ਲੁਧਿਆਣਾ ਦਿਹਾਤੀ ਇਕਾਈ ਵੱਲੋਂ ਬੂਥਗੜ੍ਹ ਪਿੰਡ ਵਿੱਚ ਰੱਖੀ ਵਰਕਰਾਂ ਦੀ ਮੀਟਿੰਗ ਅੱਜ ਪੁਲੀਸ ਨੇ ਰੱਦ ਕਰਵਾ ਦਿੱਤੀ। ਦਿਹਾਤੀ ਇਕਾਈ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਦੱਸਿਆ ਕਿ ਭਾਜਪਾ ਬੂਥਗੜ੍ਹ ਮੰਡਲ ਦੀ ਮੀਟਿੰਗ ਰਾਹੋਂ ਰੋਡ ਸਥਿਤ ਪੈਲੇਸ ’ਚ ਰੱਖੀ ਗਈ ਸੀ ਪਰ ਪੁਲੀਸ ਨੇ ਬਿਨਾ ਕੋਈ ਕਾਰਨ ਦੱਸਿਆਂ ਜਬਰੀ ਪ੍ਰਬੰਧਕਾਂ ਤੋਂ ਬੁਕਿੰਗ ਰੱਦ ਕਰਵਾ ਦਿੱਤੀ ਜਿਸ ਕਾਰਨ ਪਾਰਟੀ ਦੀ ਮੀਟਿੰਗ ਨਹੀਂ ਹੋ ਸਕੀ।
ਕੈਂਥ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਬੁਖਲਾਹਟ ਵਿੱਚ ਆ ਕੇ ਇਨ੍ਹਾਂ ਹਰਕਤਾਂ ’ਤੇ ਉਤਰ ਆਈ ਹੈ ਅਤੇ ਗੈਰ ਸੰਵਿਧਾਨਕ ਅਤੇ ਗੈਰ ਲੋਕਤੰਤਰੀ ਕਾਰਵਾਈਆਂ ਕਰਕੇ ਮੀਟਿੰਗਾਂ ਉਪਰ ਅਣ ਐਲਾਨੀ ਪਾਬੰਦੀ ਲਗਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਹਾਈਕਮਾਂਡ ਇਸ ਕਾਰਵਾਈ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਪਾਰਟੀ ਵੱਲੋਂ ਜੋ ਵੀ ਪ੍ਰੋਗਰਾਮ ਮਿਲੇਗਾ ਉਸ ਨੂੰ ਸਿਰੇ ਚਾੜ੍ਹਿਆ ਜਾਵੇਗਾ।
Advertisement
Advertisement
×