ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ ’ਚ ਕਵਿਤਾ ਉਚਾਰਨ ਮੁਕਾਬਲਾ
ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਜੀ ਸਾਹਿਬ ਕੋਟਾਂ ਵਿੱਚ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਇੰਗਲਿਸ਼ ਕਵਿਤਾ ਉਚਾਰਨ ਮੁਕਾਬਲੇ ਗਰੀਨ-ਡੇਅ ਦੇ ਰੂਪ ਵਿਚ ਕਰਵਾਏ ਗਏ। ਇਸ ਮੌਕੇ ਸਮੂਹ ਵਿਦਿਆਰਥੀਆਂ ਨੇ ਰੰਗਦਾਰ ਕੱਪੜੇ ਪਾਏ ਹੋਏ ਸਨ। ਸਟੇਜ ਸੈਕਟਰੀ ਦੀ ਭੂਮਿਕਾ ਗੁਰਿੰਦਰ ਕੌਰ ਨੇ ਬਾਖੂਬੀ ਨਿਭਾਈ, ਜਦੋਂ ਕਿ ਜੱਜਾਂ ਦੀ ਭੂਮਿਕਾ ਕੋਆਰਡੀਨੇਟਰ ਅੰਜੂ ਸੋਨੀ ਅਤੇ ਇੰਗਲਿਸ਼ ਅਧਿਆਪਕਾ ਜਸਪ੍ਰੀਤ ਕੌਰ ਵੱਲੋਂ ਨਿਭਾਈ ਗਈ।
ਇਸ ਮੌਕੇ ਜਸਕਰਨ ਸਿੰਘ, ਬਲਸੀਰਤ ਕੌਰ, ਨਿਮਰਤ ਕੌਰ, ਅਭਿਜੋਤ ਸਿੰਘ, ਬਲਰਾਜ ਸਿੰਘ, ਸੁਖਲੀਨ ਕੌਰ, ਹੁਸਨਪ੍ਰੀਤ ਕੌਰ, ਜਸ਼ਨਦੀਪ ਸਿੰਘ, ਗੁਰਫ਼ਤਹਿ ਸਿੰਘ, ਮਨਜੋਤ ਕੌਰ, ਸਾਹਿਬਜੋਤ ਸਿੰਘ, ਸੁਖਮਨ ਕੌਰ, ਸਾਹਿਬਜੋਤ ਕੌਰ, ਸੀਆ ਸ਼ਰਮਾ, ਹਰਕੇਸ਼ ਕੌਰ, ਮਨਜੋਤ ਕੌਰ, ਹਰਸ਼ ਸਿੰਘ ਰਾਓ, ਜਪੁਜੀ ਕੌਰ ਗੁਰਮ, ਹਰਸੀਰਤ ਕੌਰ, ਅਰਸ਼ਪ੍ਰੀਤ ਕੌਰ, ਹਰਸ਼ਪ੍ਰੀਤ ਕੌਰ, ਫ਼ਤਹਿ ਸਿੰਘ, ਤਮਨਜੀਤ ਕੌਰ ਤੇ ਜਪਜੋਤ ਸਿੰਘ ਨੇ ਇਨਾਮ ਹਾਸਲ ਕੀਤੇ। ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਸਮੂਹ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਦੀ ਵਧਾਈ ਦਿੱਤੀ ਅਤੇ ਪੜ੍ਹਾਈ ਦੇ ਨਾਲ ਨਾਲ ਹੋਰਨਾਂ ਸਹਿ ਵਿਦਿਅਕ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।