ਸਾਹਿਤ ਨੂੰ ਪ੍ਰਣਾਈ ਸੰਸਥਾ ਸਾਹਿਤ ਸਭਾ ਜਗਰਾਉਂ ਵੱਲੋਂ ਮਹੀਨਾਵਾਰ ਇਕੱਤਰਤਾ ਦੌਰਾਨ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਭਾ ਦੇ ਮੋਢੀ ਮੈਂਬਰ ਅਵਤਾਰ ਜਗਰਾਉਂ, ਹਰਕੋਮਲ ਬਰਿਆਰ, ਹਰਕੀਰਤ ਗਿੱਲ ਨੇ ਸਾਂਝੇ ਤੌਰ ’ਤੇ ਕੀਤੀ। ਇਹ ਸਮਾਗਮ ਮਾਂ-ਬੋਲੀ ਦੇ ਲੇਖਕ ਗਿੱਲ ਸੁਖਮੰਦਰ ਦੇ ਪਲੇਠੇ ਕਾਵਿ ਸੰਗ੍ਰਿਹ ਉਖਾਕ ਤੋਂ ਸਮੁੰਦਰ’ ਨੂੰ ਸਮਰਪਿਤ ਰਿਹਾ।ਸ਼ੂਰੂਆਤੀ ਪਲਾਂ ਦੌਰਾਨ ਪ੍ਰਧਾਨਗੀ ਮੰਡਲ ਨੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ। ਉੱਘੇ ਸ਼ਾਇਰ ਰਾਜਦੀਪ ਤੂਰ ਨੇ ਗਿੱਲ ਸੁਖਮੰਦਰ ਅਤੇ ਸਾਹਿਤ ਪ੍ਰੇਮੀਆਂ ਨੂੰ ਨਿੱਘੀ ‘ਜੀ ਆਇਆਂ’ ਆਖਿਆ। ਉਪਰੰਤ ਲੇਖਕ ਦੇ ਸਾਹਿਤਕ ਸਫਰ ਦੀ ਗੱਲ ਛੇੜਦਿਆਂ ਕਨੇਡਾ ਦੀ ਸਾਹਿਤਕ ਮਹਿਫਲਾਂ ਅਤੇ ਸਾਹਿਤਕ ਚੇਤਨਾ ਬਾਰੇ ਵਿਸਥਾਰ’ਚ ਜਾਣਕਾਰੀ ਸਾਂਝੀ ਕੀਤੀ। ਉਪਰੰਤ ਕਾਵਿ ਸੰਗ੍ਰਿਹ ‘ਖਾਕ ਤੋਂ ਸਮੁੰਦਰ’ ਲੋਕ ਅਰਪਣ ਕਰਨ ਦੀ ਰਸਮ ਦੌਰਾਨ ਛੋਟੀ ਬੱਚੀ ਤੋਂ ਸਾਹਿਤਕ ਸਖਸ਼ੀਅਤਾਂ ਨੇ ਪੁਸਤਕ ਦੀ ਘੁੰਡ ਚੁਕਾਈ ਕਰਵਾਈ।ਹਰਕੀਰਤ ਗਿੱਲ ਅਤੇ ਪ੍ਰਭਲੀਨ ਗਿੱਲ ਨੇ ਪੁਸਤਕ ਵਿੱਚ ਅੰਕਿਤ ਕਵਿਤਾਵਾਂ ਨਾਲ ਹਾਜ਼ਰੀ ਭਰੀ।ਅਗਲੇ ਪੜਾਅ ਵਿੱਚ ਪੁਸਤਕ ਤੇ ਹੋਈ ਵਿਚਾਰ ਚਰਚਾ ਵਿੱਚ ਅਵਤਾਰ ਜਗਰਾਉਂ,ਹਰਬੰਸ ਅਖਾੜਾ, ਪ੍ਰੋ ਕਰਮ ਸਿੰਘ ਸੰਧੂ ਨੇ ਹਿੱਸਾ ਲਿਆ।ਸਮਾਗਮ ਵਿੱਚ ਖਾਸ ਤੌਰ ’ਤੇ ਮੇਜਰ ਸਿੰਘ ਛੀਨਾ, ਕੁਲਦੀਪ ਲੋਹਟ, ਐਚ.ਐਸ.ਡਿੰਪਲ,ਪ੍ਰਭਜੋਤ ਸੋਹੀ, ਅਜੀਤ ਪਿਆਸਾ, ਦਲਜੀਤ ਹਠੂਰ, ਗੁਰਦੀਪ ਸਿੰਘ, ਡਾ.ਜਸਵੰਤ ਢਿੱਲੋਂ, ਅਵਿਨਾਸ਼ਦੀਪ ਹੇਰਾਂ ਅਤੇ ਦਰਸ਼ਨ ਬੋਪਾਰਾਏ ਹਾਜ਼ਰ ਸਨ। ਅੰਤ ਵਿੱਚ ਲੇਖਕ ਗਿੱਲ ਸੁਖਮੰਦਰ ਦੇ ਪਰਿਵਾਰਕ ਮੈਂਬਰਾਂ ਨੇ ਸਾਹਿਤ ਸਭਾ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਪੁਸਤਕ ਲੋਕ ਅਰਪਣ’ਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ।
+
Advertisement
Advertisement
Advertisement
Advertisement
×