ਕਾਲਜ ’ਚ ਪਲੇਸਮੈਂਟ ਡਰਾਈਵ
ਇਥੇ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ, ਗੁੱਜਰਖਾਨ ਕੈਂਪਸ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਪਲੇਸਮੈਂਟ ਸੈੱਲ ਨੇ ਐੱਚ ਡੀ ਐੱਫ ਸੀ ਦੇ ਸਹਿਯੋਗ ਨਾਲ ਯੂ-ਨੈਕਸਟ ਵੱਲੋਂ ਕਾਲਜ ਕੈਂਪਸ ਵਿੱਚ ਸਾਰੇ ਪੋਸਟ ਗ੍ਰੈਜੂਏਸ਼ਨ ਸਾਲ ਅਤੇ ਪਾਸ ਆਊਟ ਵਿਦਿਆਰਥੀਆਂ...
Advertisement
ਇਥੇ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ, ਗੁੱਜਰਖਾਨ ਕੈਂਪਸ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਪਲੇਸਮੈਂਟ ਸੈੱਲ ਨੇ ਐੱਚ ਡੀ ਐੱਫ ਸੀ ਦੇ ਸਹਿਯੋਗ ਨਾਲ ਯੂ-ਨੈਕਸਟ ਵੱਲੋਂ ਕਾਲਜ ਕੈਂਪਸ ਵਿੱਚ ਸਾਰੇ ਪੋਸਟ ਗ੍ਰੈਜੂਏਸ਼ਨ ਸਾਲ ਅਤੇ ਪਾਸ ਆਊਟ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ ਸ਼ੁਰੂ ਕੀਤੀ। ਇਹ ਪਲੇਸਮੈਂਟ ਡਰਾਈਵ ਐੱਚ ਡੀ ਐੱਫ ਸੀ ਵਿੱਚ ਡਿਪਟੀ ਮੈਨੇਜਰ ਦੇ ਅਹੁਦੇ ਲਈ ਚਲਾਈ ਗਈ। ਇਸ ਦੌਰਾਨ 87 ਵਿਦਿਆਰਥੀਆਂ ਨੂੰ ਰਜਿਸਟਰ ਕੀਤਾ ਗਿਆ। ਵਿਦਿਆਰਥੀਆਂ ਨੂੰ ਲਿਖਤੀ ਪ੍ਰੀਖਿਆ ਅਤੇ ਆਨਲਾਈਨ ਇੰਟਰਵਿਊ ਸਣੇ ਤਿੰਨ ਪੜਾਵਾਂ ਵਾਲੀ ਪੂਰੀ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਉਣ ਲਈ ਇੱਕ ਜਾਣ-ਪਛਾਣ ਦੌਰ ਕਰਵਾਇਆ ਗਿਆ। ਇਹ ਗਤੀਵਿਧੀ ਪਲੇਸਮੈਂਟ ਸੈੱਲ ਦੇ ਕੋਆਰਡੀਨੇਟਰ ਡਾ. ਨੀਤੂ ਪ੍ਰਕਾਸ਼ ਅਤੇ ਡਾ. ਨਿਧੀ ਸ਼ਰਮਾ ਵੱਲੋਂ ਚਲਾਈ ਗਈ।
Advertisement
Advertisement
×

