ਕੈਂਪ ਦੌਰਾਨ ਲੋਕਾਂ ਨੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ
ਮਰਹੂਮ ਅਮਿਤ ਅਰੋੜਾ ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਅੱਜ ਇਥੇ ਦਫ਼ਤਰ ਖੋਲ੍ਹਿਆ ਗਿਆ ਹੈ ਜਿਥੇ ਹੁਣ ਕਿਸੇ ਵੀ ਵੇਲੇ ਆ ਕੇ ਲੋਕ ਮੌਤ ੳਪੁਰੰਤ ਆਪਣੀਆਂ ਅੱਖਾਂ ਦਾਨ ਕਰਨ ਲਈ ਫਾਰਮ ਭਰ ਸਕਣਗੇ। ਇਥੇ ਰੇਲਵੇ ਸਟੇਸ਼ਨ ਦੇ ਸਾਹਮਣੇ ਅਰੋੜਾ ਪ੍ਰਾਪਰਟੀ ਡੀਲਰ...
Advertisement
ਮਰਹੂਮ ਅਮਿਤ ਅਰੋੜਾ ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਅੱਜ ਇਥੇ ਦਫ਼ਤਰ ਖੋਲ੍ਹਿਆ ਗਿਆ ਹੈ ਜਿਥੇ ਹੁਣ ਕਿਸੇ ਵੀ ਵੇਲੇ ਆ ਕੇ ਲੋਕ ਮੌਤ ੳਪੁਰੰਤ ਆਪਣੀਆਂ ਅੱਖਾਂ ਦਾਨ ਕਰਨ ਲਈ ਫਾਰਮ ਭਰ ਸਕਣਗੇ। ਇਥੇ ਰੇਲਵੇ ਸਟੇਸ਼ਨ ਦੇ ਸਾਹਮਣੇ ਅਰੋੜਾ ਪ੍ਰਾਪਰਟੀ ਡੀਲਰ ਦੇ ਦਫ਼ਤਰ ਨੂੰ ਅੱਜ ਪਰਿਵਾਰ ਦੀ ਸਹਿਮਤੀ ਨਾਲ ਸਥਾਈ ਰੂਪ ਵਿੱਚ ਅਮਿਤ ਅਰੋੜਾ ਪੁਨਰਜੋਤ ਆਈ ਬੈਂਕ ਸੁਸਾਇਟੀ ਕੇਂਦਰ ਵਿੱਚ ਬਦਲ ਦਿੱਤਾ ਗਿਆ ਹੈ। ਕੈਂਪ ਦਾ ਉਦਘਾਟਨ ਮਰਹੂਮ ਅਮਿਤ ਦੇ ਪਿਤਾ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਭਰਾ ‘ਕਰ ਭਲਾ ਹੋ ਭਲਾ ਕਮੇਟੀ’ ਦੇ ਚੇਅਰਮੈਨ ਰੋਹਿਤ ਅਰੋੜਾ ਨੇ ਕੀਤਾ। ਕੈਂਪ ਵਿੱਚ ਲਗਪਗ 300 ਲੋਕਾਂ ਨੇ ਅੱਖਾਂ ਦਾਨ ਕਰਨ ਲਈ ਫਾਰਮ ਭਰੇ।
Advertisement
Advertisement
×