ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੁਧਿਆਣਾ ਵਿੱਚ ਹੁੰਮਸ ਕਾਰਨ ਲੋਕ ਪ੍ਰੇਸ਼ਾਨ

ਪਿਛਲੇ ਦਿਨਾਂ ’ਚ ਹੋਈ ਹਲਕੀ ਕਿਣ-ਮਿਣ ਨਾਲ ਵੀ ਨਹੀਂ ਮਿਲੀ ਰਾਹਤ; ਬੱਦਲਵਾਈ ਨੇ ਆਸ ਜਗਾਈ
Advertisement

ਸਤਵਿੰਦਰ ਬਸਰਾ

ਲੁਧਿਆਣਾ, 13 ਜੁਲਾਈ

Advertisement

ਗਰਮੀਆਂ ਵਿੱਚ ਸੂਬੇ ਦੇ ਹੋਰਨਾਂ ਸ਼ਹਿਰਾਂ ਨਾਲੋਂ ਗਰਮ ਰਹਿਣ ਵਾਲੇ ਲੁਧਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਬੱਦਲਵਾਈ ਵਾਲਾ ਮੌਸਮ ਹੋਣ ਦੇ ਬਾਵਜੂਦ ਭਰਵਾਂ ਮੀਂਹ ਨਾ ਪੈਣ ਕਰਕੇ ਲੁਧਿਆਣਵੀ ਹੁੰਮਸ ਕਰਕੇ ਔਖੇ ਹੋ ਗਏ ਹਨ। ਐਤਵਾਰ ਵੀ ਦੁਪਹਿਰ ਤੱਕ ਸੰਘਣੀ ਬੱਦਲਵਾਈ ਬਣੀ ਰਹੀ ਅਤੇ ਕਿਤੇ ਕਿਤੇ ਕਿਣ-ਮਿਣ ਵੀ ਹੁੰਦੀ ਰਹੀ।

ਜੁਲਾਈ ਮਹੀਨਾ ਮੌਨਸੂਨ ਦਾ ਮਹੀਨਾ ਗਿਣਿਆ ਜਾਂਦਾ ਹੈ ਪਰ ਇਸ ਮਹੀਨੇ ਦੇ ਦੋ ਹਫਤੇ ਲੰਘ ਜਾਣ ਦੇ ਬਾਵਜੂਦ ਲੁਧਿਆਣਵੀਆਂ ਨੂੰ ਭਰਵਾਂ ਮੀਂਹ ਦੇਖਣ ਨੂੰ ਨਹੀਂ ਮਿਲਿਆ। ਪਿਛਲੇ ਹਫਤੇ ਭਾਵੇਂ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿੱਚ ਮੀਂਹ ਵੀ ਪਿਆ ਪਰ ਬਹੁਤੇ ਇਲਾਕੇ ਸੁੱਕੇ ਹੀ ਰਹਿਣ ਕਰਕੇ ਮੌਸਮ ਹੁੰਮਸ ਵਾਲਾ ਬਣਿਆ ਹੋਇਆ ਹੈ। ਐਤਵਾਰ ਵੀ ਤੜਕੇ ਤੋਂ ਸੰਘਣੀ ਬੱਦਲਵਾਈ ਛਾਈ ਰਹੀ। ਦੁਪਹਿਰ ਤੱਕ ਭਾਵੇਂ ਕਈ ਇਲਾਕਿਆਂ ਵਿੱਚ ਹਲਕੀ ਕਿਣਮਿਣ ਵੀ ਹੁੰਦੀ ਰਹੀ ਪਰ ਭਰਵੇਂ ਮੀਂਹ ਨੂੰ ਤਰਸ ਰਹੇ ਲੋਕਾਂ ਦੀ ਆਸ ਨੂੰ ਬੂਰ ਨਹੀਂ ਪਿਆ।

ਇਹ ਹੁੰਮਸ ਵਾਲਾ ਮੌਸਮ ਖਾਸ ਕਰਕੇ ਉਨ੍ਹਾਂ ਮਰੀਜਾਂ ਲਈ ਵੱਧ ਦੁਖਦਾਇਕ ਹੈ ਜਿਹੜੇ ਅਸਥਮਾ, ਦਿਲ ਦੀਆਂ ਬਿਮਾਰੀਆਂ ਅਤੇ ਖੰਘ ਆਦਿ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਦੂਜੇ ਪਾਸੇ ਡਾਕਟਰਾਂ ਦੀਆਂ ਦੁਕਾਨਾਂ ’ਤੇ ਮਰੀਜ਼ਾਂ ਦੀਆਂ ਭੀੜਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਜੇਕਰ ਆਉਂਦੇ ਦਿਨ ਵਿੱਚ ਇੱਕ-ਅੱਧਾ ਭਰਵਾਂ ਮੀਂਹ ਨਾ ਪਿਆ ਤਾਂ ਅਜਿਹੇ ਮਰੀਜ਼ਾਂ ਦੀ ਤਕਲੀਫ ਹੋਰ ਵਧ ਸਕਦੀ ਹੈ। ਐਤਵਾਰ ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ ਬਹੁਤੇ ਲੋਕਾਂ ਨੇ ਹੁੰਮਸ ਵਾਲੇ ਮੌਸਮ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਹੀ ਰਹਿਣਾ ਠੀਕ ਸਮਝਿਆ। ਜੇਕਰ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ।

Advertisement