ਪੀਸੀਟੀਈ ਗਰੁੱਪ ਆਫ ਇੰਸਟੀਚਿਊਟਸ ਦਾ ਹਫਤਾ ਭਰ ਚੱਲਣ ਵਾਲਾ ਸੱਭਿਆਚਾਰਕ ਪ੍ਰੋਗਰਾਮ ਫੈਸਟਵੀਕ-2025 ਗਾਇਕ ਗੁਰਨਾਮ ਭੁੱਲਰ ਦੀ ਪੇਸ਼ਕਾਰੀ ਨਾਲ ਸੰਪਨ ਹੋ ਗਿਆ। ਇਸ ਮੁਕਾਬਲੇ ਵਿੱਚ ਵਿਦਿਆਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਹਫਤਾ ਭਰ ਚੱਲੇ ਇਸ ਸਮਾਗਮ ਦਾ ਮੁੱਖ ਆਕਰਸਣ ‘ਕੋਸ਼ਿਸ਼-ਇੰਟਰਾ ਕਾਲਜ ਮੁਕਾਬਲਾ’ ਰਿਹਾ। ਇਸ ਵਿੱਚ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਆਪਣੀ ਕਲਾ ਦੇ ਜੌਹਰ ਦਿਖਾਏ। ਮੁਕਾਬਲੇ ਵਿੱਚੋਂ ਐਮਬੀਏ ਆਈਬੀ-2024 ਬੀ ਨੇ ਸੀਨੀਅਰ ਸ਼੍ਰੇਣੀ ਵਿੱਚ ਓਵਰਆਲ ਟਰਾਫੀ ਜਿੱਤੀ ਜਦੋਂ ਕਿ ਬੀਕਾਮ-2024 ਬੀ ਜੂਨੀਅਰ ਸ਼੍ਰੇਣੀ ਵਿੱਚ ਜੇਤੂ ਬਣ ਕੇ ਉਭਰਿਆ।
ਪ੍ਰੋਗਰਾਮ ਦੇ ਆਖਰੀ ਦਿਨ ਪ੍ਰਸਿੱਧ ਪੰਜਾਬੀ ਗਾਇਕ ਗੁਰਨਾਮ ਭੁੱਲਰ ਦਾ ਲਾਈਵ ਪ੍ਰੋਗਰਾਮ ਹੋਇਆ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਆਪਣੇ ਮਸ਼ਹੂਰ ਗਾਣੇ- ‘ਡਾਇੰਮਡ’, ‘ਖਰਚੇ’,‘ਡਰਾਈਵਰੀ’ ਆਦਿ ਪੇਸ਼ ਕਰਕੇ ਹਾਜ਼ਰੀਨ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸੰਸਥਾ ਦੇ ਡਾਇਰੈਕਟਰ ਜਨਰਲ ਡਾ. ਕੇਐਨਐਸ ਕੰਗ ਨੇ ਸਾਰੇ ਭਾਗੀਦਾਰਾਂ ਅਤੇ ਪ੍ਰਬੰਧਕਾਂ ਨੂੰ ਸਫਲ ਪ੍ਰੋਗਰਾਮ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ਼ ਵਧਾਉਂਦੇ ਹਨ।