DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀਏਯੂ ਦੇ ਨੌਜਵਾਨ ਲੇਖਕਾਂ ਦਾ ਰਸਾਲਾ ‘ਪਰਵਾਜ਼’ ਰਿਲੀਜ਼

ਉਪ ਕੁਲਪਤੀ ਨੇ ਲੇਖਕਾਂ ਨੂੰ ਲੇਖਕੀ ਹੁਨਰ ਨਿਖਾਰਨ ਦੇ ਗੁਰ ਦੱਸੇ
  • fb
  • twitter
  • whatsapp
  • whatsapp
featured-img featured-img
ਪੀਏਯੂ ਦਾ ਸਾਲਾਨਾ ਰਸਾਲਾ ‘ਪਰਵਾਜ਼’ ਜਾਰੀ ਕਰਦੇ ਹੋਏ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਅਧਿਕਾਰੀ।
Advertisement

ਪੀਏਯੂ ਦੇ ਵਿਦਿਆਰਥੀਆਂ ਦਾ ਸਾਲਾਨਾ ਰਸਾਲਾ ‘ਪਰਵਾਜ਼’ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਹੇਠ ਉੱਚ ਅਧਿਕਾਰੀਆਂ ਦੀ ਟੀਮ ਵੱਲੋਂ ਸੰਪਾਦਕੀ ਮੰਡਲ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਲੋਕ ਅਰਪਿਤ ਕੀਤਾ ਗਿਆ।

ਡਾ. ਗੋਸਲ ਨੇ ਰਸਾਲੇ ਵਿਚ ਛਪਣ ਵਾਲੇ ਵਿਦਿਆਰਥੀਆਂ ਲਈ ਅਸ਼ੀਰਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ‘ਪਰਵਾਜ਼’ ਸਿਰਫ ਇਕ ਰਸਾਲਾ ਨਹੀਂ ਬਲਕਿ ਨਵੀਆਂ ਅਤੇ ਉਭਰ ਰਹੀਆਂ ਕਲਮਾਂ ਲਈ ਜਰਖੇਜ਼ ਮਿੱਟੀ ਵਾਂਗ ਹੈ। ਇਸ ਵਿੱਚ ਵਿਦਿਆਰਥੀਆਂ ਨੇ ਕਵਿਤਾ, ਵਾਰਤਕ, ਵਿਗਿਆਨ, ਖੇਡਾਂ ਤੋਂ ਇਲਾਵਾ ਜ਼ਿੰਦਗੀ ਅਤੇ ਸੱਭਿਆਚਾਰ ਦੇ ਅਨੇਕ ਵਿਸ਼ਿਆਂ ਬਾਰੇ ਕਲਮ ਅਜ਼ਮਾਈ ਕੀਤੀ ਹੈ। ਇਸ ਲਿਹਾਜ਼ ਨਾਲ ਇਹ ਰਸਾਲਾ ਬਹੁਵਿਧ ਰੰਗਾਂ ਦਾ ਗੁਲਦਸਤਾ ਹੈ।

Advertisement

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਦੀ ਨਿਗਰਾਨੀ ਹੇਠ ਪੀਏਯੂ ਦੇ ਰਸਾਲੇ ਵਿੱਚ ਨਵੇਂ ਅਤੇ ਮੌਲਿਕ ਲੇਖਕਾਂ ਨੂੰ ਉਨ੍ਹਾਂ ਦੇ ਅਛੋਹ ਵਲਵਲਿਆਂ ਸਣੇ ਦਰਜ ਕੀਤਾ ਗਿਆ ਹੈ। ਡਾ. ਜੌੜਾ ਨੇ ਕਿਹਾ ਕਿ ਭਾਵਨਾਵਾਂ ਦੇ ਸੰਚਾਰ ਦਾ ਸਭ ਤੋਂ ਪੁਰਾਣਾ ਅਤੇ ਪ੍ਰਮਾਣਿਕ ਤਰੀਕਾ ਲਿਖਤ ਹੈ। ਲਿਖਤ ਰਾਹੀਂ ਸੰਸਾਰ ਦੀਆਂ ਗੁੰਝਲਦਾਰ ਤਰਕੀਬਾਂ ਨੂੰ ਵੀ ਸੌਖਿਆਂ ਕਰਕੇ ਪੇਸ਼ ਕੀਤਾ ਗਿਆ। ਪਰਵਾਜ਼ ਵਿੱਚ ਸ਼ਾਮਲ ਹੋਏ ਲੇਖਕਾਂ ਨੂੰ ਉਨ੍ਹਾਂ ਨੇ ਹੋਰ ਮਿਹਨਤ ਕਰਨ ਅਤੇ ਆਪਣੇ ਲੇਖਕੀ ਹੁਨਰ ਨੂੰ ਨਿਖਾਰਨ ਦੇ ਗੁਰ ਵੀ ਦੱਸੇ।

ਮੁੱਖ ਸੰਪਾਦਕ ਡਾ. ਸ਼ੀਤਲ ਥਾਪਰ ਨੇ ‘ਪਰਵਾਜ਼’ ਰਸਾਲੇ ਦੇ ਸਕਾਰ ਰੂਪ ਧਾਰਨ ਕਰਨ ਤੋਂ ਪਹਿਲਾਂ ਦੇ ਸੰਪਾਦਕੀ ਅਨੁਭਵ ਸਾਂਝੇ ਕੀਤੇ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸਿਰਜਣਾਤਮਕ ਰਾਹਾਂ ਤੇ ਤੋਰਨ ਅਤੇ ਸਾਹਿਤ ਦੇ ਖੇਤਰ ਵਿਚ ਉਹਨਾਂ ਦੇ ਪਦ ਅਰਪਣ ਲਈ ‘ਪਰਵਾਜ਼’ ਨੇ ਪਹਿਲਕਦਮੀ ਕੀਤੀ ਹੈ।

ਇਸ ਸਮਾਗਮ ਦਾ ਸੰਚਾਲਨ ਡਾ. ਸੁਮੇਧਾ ਭੰਡਾਰੀ ਨੇ ਕੀਤਾ। ਉਨ੍ਹਾਂ ਨੇ ਪੀਏਯੂ ਵੱਲੋਂ ਵਿਦਿਆਰਥੀਆਂ ਦੇ ਸਾਹਿਤਕ ਹੁਨਰ ਨੂੰ ਨਿਖਾਰਨ ਲਈ ਕੀਤੇ ਜਾਣ ਵਾਲੇ ਯਤਨਾਂ ਉੱਪਰ ਚਾਨਣਾ ਪਾਇਆ। ਇਸ ਮੌਕੇ ਪ੍ਰਬੰਧਕੀ ਨਿਰਦੇਸ਼ਕ ਡਾ. ਰੁਪਿੰਦਰ ਤੂਰ ਅਧਿਆਪਕ ਅਤੇ ਵਿਦਿਆਰਥੀ ਸੰਪਾਦਕਾਂ ਸਣੇ ਮੌਜੂਦ ਰਹੇ।

Advertisement
×