ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੀਏਯੂ ਵੱਲੋਂ ਨਕਲ ਦੀ ਰੋਕਥਾਮ ਬਾਰੇ ਫੈਕਲਟੀ ਨੂੰ ਸਿਖਲਾਈ

ਪੀ.ਏ.ਯੂ. ਦੀ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਨੇ ਅਕਾਦਮਿਕ ਖੋਜ ਵਿਚ ਨਕਲ ਦੀ ਰੋਕਥਾਮ ਦੇ ਉਦੇਸ਼ ਨਾਲ ਨਕਲ ਰੋਕੂ ਸਾਫਟਵੇਅਰ ਦੀ ਢੁੱਕਵੀਂ ਵਰਤੋਂ ਬਾਰੇ ਆਨਲਾਈਨ ਖਪਤਕਾਰਾਂ ਦੀ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਸਤਿਬੀਰ...
Advertisement

ਪੀ.ਏ.ਯੂ. ਦੀ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਨੇ ਅਕਾਦਮਿਕ ਖੋਜ ਵਿਚ ਨਕਲ ਦੀ ਰੋਕਥਾਮ ਦੇ ਉਦੇਸ਼ ਨਾਲ ਨਕਲ ਰੋਕੂ ਸਾਫਟਵੇਅਰ ਦੀ ਢੁੱਕਵੀਂ ਵਰਤੋਂ ਬਾਰੇ ਆਨਲਾਈਨ ਖਪਤਕਾਰਾਂ ਦੀ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਡਾ. ਸਿੰਘ ਗੋਸਲ ਨੇ ਆਪਣੇ ਭਾਸ਼ਣ ਵਿਚ ਮੌਜੂਦਾ ਸਮੇਂ ਅਕਾਦਮਿਕ ਖੋਜ ਨੂੰ ਵੱਧ ਤੋਂ ਵੱਧ ਮੌਲਿਕ ਅਤੇ ਸਾਰਥਕ ਬਣਾਈ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਤਕਨਾਲੋਜੀ ਦੇ ਆਉਣ ਨਾਲ ਜਿੱਥੇ ਖੋਜ ਸਰੋਤਾਂ ਤੱਕ ਪਹੁੰਚ ਅਸਾਨ ਹੋਈ ਹੈ, ਉੱਥੇ ਖੋਜ ਸਿੱਟਿਆਂ ਦੇ ਦੁਹਰਾਓ ਅਤੇ ਨਕਲ ਦੀ ਪ੍ਰਵਿਰਤੀ ਵੀ ਵਧੀ ਹੈ। ਡਾ. ਗੋਸਲ ਨੇ ਯੂਨੀਵਰਸਿਟੀ ਲਾਇਬ੍ਰੇਰੀ ਵੱਲੋਂ ਨਕਲ ਦੀ ਰੋਕਥਾਮ ਲਈ ਸਾਫਟਵੇਅਰ ਪੱਧਰ ਤੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਡਾ. ਰੰਧਾਵਾ ਲਾਇਬੇ੍ਰਰੀ ਨੂੰ ਵੱਧ ਤੋਂ ਵੱਧ ਸਹੂਲਤਾਂ ਨਾਲ ਭਰਪੂਰ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਡਾ. ਗੋਸਲ ਨੇ ਮੌਜੂਦਾ ਸਮੇਂ ਹਰ ਖੇਤਰ ਵਿਚ ਏ ਆਈ ਦੀ ਵਰਤੋਂ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਟਰਨੀਟਿਨ ਸਾਫਟਵੇਅਰ ਵੱਲੋਂ ਗੌਤਮ ਰਾਵਲ ਨੇ ਇਸ ਸਾਫਟਵੇਅਰ ਦੀ ਵਰਤੋਂ ਦਾ ਸਜੀਵ ਪ੍ਰਦਰਸ਼ਨ ਕੀਤਾ। ਇਸਦੇ ਨਾਲ ਹੀ ਉਹਨਾਂ ਨੇ ਇਸ ਸਾਫਟਵੇਅਰ ਦੀ ਵਰਤੋਂ ਕਰਕੇ ਅਕਾਦਮਿਕ ਖੋਜ ਵਿਚ ਨਕਲ ਦੀ ਪਰਖ ਦੇ ਤਰੀਕੇ ਵੀ ਦੱਸੇ।

Advertisement
Advertisement