ਵਿਦਿਆਰਥੀਆਂ ਦੇ ਵਿਕਾਸ ਤੇ ਅਧਿਆਪਨ ਸਬੰਧੀ ਪ੍ਰਾਜੈਕਟ ’ਤੇ ਖੋਜ ਕਰੇਗੀ ਪੀ ਏ ਯੂ
ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਸਹਾਇਤਾ ਨਾਲ ਪੀ.ਏ.ਯੂ. ਨੂੰ ਇਕ ਵਿਸ਼ੇਸ਼ ਖੋਜ ਪ੍ਰਾਜੈਕਟ ਹਾਸਲ ਹੋਇਆ। ਇਹ ਖੋਜ ਪ੍ਰਾਜੈਕਟ ਡਿਜੀਟਲ ਲਰਨਿੰਗ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੇ ਵਿਕਾਸ ਅਤੇ ਉਨ੍ਹਾਂ ਦੀ ਅਕਾਦਮਿਕ ਮੁਹਾਰਤ ਦੇ ਨਾਲ-ਨਾਲ ਅਧਿਆਪਨ ਸਬੰਧੀ ਨਵੀਆਂ ਧਾਰਨਾਵਾਂ ਬਾਰੇ ਖੋਜ ਲਈ ਦਿੱਤਾ ਗਿਆ ਹੈ। 55 ਲੱਖ ਰੁਪਏ ਦਾ ਇਹ ਪ੍ਰਾਜੈਕਟ ਜਮਾਤ ਦੇ ਕਮਰਿਆਂ ਤੋਂ ਰੁਜ਼ਗਾਰ ਦੀ ਮੁਹਾਰਤ ਤੱਕ ਬਹੁਤ ਸਾਰੇ ਪੜਾਵਾਂ ਬਾਰੇ ਨਿੱਠ ਕੇ ਵਿਚਾਰ ਕਰੇਗਾ ਅਤੇ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਵਿਚ ਵਾਧਾ ਕਰਨ ਵਾਲੀ ਅਧਿਆਪਨ ਵਿਧੀ ਵਿਕਸਿਤ ਕਰਨ ਦੀ ਦਿਸ਼ਾ ਵਿਚ ਖੋਜ ਕਰੇਗਾ।
ਇਸ ਪ੍ਰੋਜੈਕਟ ਦੇ ਮੁਖ ਨਿਗਰਾਨ ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਇੰਚਾਰਜ ਡਾ. ਸੰਦੀਪ ਜੈਨ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਨਾਲ ਡਾ. ਰੁਪਿੰਦਰ ਕੌਰ, ਡਾ. ਜਯੇਸ਼ ਸਿੰਘ, ਡਾ. ਦਵਿੰਦਰ ਤਿਵਾੜੀ, ਡਾ. ਸੁਰਭੀ ਮਹਾਜਨ, ਡਾ. ਜੋਤੀ ਜੈਨ, ਡਾ. ਰਿਤੂ ਰਾਣੀ, ਡਾ. ਰੁਪੀਤ ਗਿੱਲ ਅਤੇ ਡਾ. ਪ੍ਰੀਤੀ ਵੀ ਇਸ ਪ੍ਰਾਜੈਕਟ ਦਾ ਹਿੱਸਾ ਹੋਣਗੇ। ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਪ੍ਰਾਜੈਕਟ ਟੀਮ ਨੂੰ ਸਫਲਤਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ।