ਪੀ ਏ ਯੂ ਦੀ ਵਿਦਿਆਰਥਣ ਡਾ. ਰੁਚਿਕਾ ਨੇ ‘ਸਰਵੋਤਮ ਥੀਸਿਸ ਪੁਰਸਕਾਰ’ ਜਿੱਤਿਆ
ਪੀ ਏ ਯੂ ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਦੀ ਸਾਬਕਾ ਵਿਦਿਆਰਥੀ ਡਾ. ਰੁਚਿਕਾ ਜਲਪੌਰੀ ਨੂੰ ਐਸੋਸੀਏਸ਼ਨ ਆਫ਼ ਪਲਾਂਟਿਕਾ ਅਕਾਦਮਿਕ ਐਂਡ ਰਿਸਰਚ ਐਵਾਰਡਜ਼-2025 ਵਿੱਚ ਪੀ ਐੱਚਡੀ ਦੇ ਸਰਬੋਤਮ ਥੀਸਿਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਐਸੋਸੀਏਸ਼ਨ ਆਫ਼ ਪਲਾਂਟ ਸਾਇੰਸ ਰਿਸਰਚਰਸ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਕੀਤਾ ਗਿਆ ਸੀ।
ਡਾ. ਰੁਚਿਕਾ ਨੂੰ ਇਹ ਐਵਾਰਡ ਉਨ੍ਹਾਂ ਦੇ ਡਾਕਟਰੇਟ ਥੀਸਿਸ ਲਈ ਮਿਲਿਆ। ਉਨ੍ਹਾਂ ਦਾ ਇਹ ਖੋਜ ਕਾਰਜ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ, ਪੀਏਯੂ ਡਾ. ਡਾ. ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਸੰਪੂਰਨ ਹੋਇਆ। ਇਸ ਐਵਾਰਡ ਵਿੱਚ ਸਰਟੀਫਿਕੇਟ, ਮੈਡਲ ਅਤੇ ਜੀਵਨ ਮੈਂਬਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ। ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵ ਇੰਦਰਾ ਸਿੰਘ ਗਿੱਲ, ਡੀਨ, ਖੇਤੀ ਇੰਜੀਨੀਅਰਿੰਗ ਕਾਲਜ ਡਾ. ਮਨਜੀਤ ਸਿੰਘ, ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਤਰਸੇਮ ਚੰਦ ਮਿੱਤਲ ਅਤੇ ਡਾ. ਸੁਖਮੀਤ ਸਿੰਘ ਨੇ ਡਾ. ਜਲਪੌਰੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।