ਪੀ ਏ ਯੂ ਵੱਲੋਂ ਮਹਾਰਾਸ਼ਟਰ ਦੀ ਫਰਮ ਨਾਲ ਸਮਝੌਤਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮਹਾਰਾਸ਼ਟਰ ਸਥਿਤ ਇਕ ਫਰਮ ਗੰਨਾ ਹਾਊਸ, ਭੋਰ ਟਾਊਨਸ਼ਿਪ, ਨਾਸ਼ਿਕ ਨਾਲ ਗੰਨੇ ਦੇ ਜੂਸ ਦੀ ਬੋਤਲਿੰਗ ਤਕਨਾਲੋਜੀ ਦੇ ਵਪਾਰੀਕਰਨ ਲਈ ਇਕ ਸਮਝੌਤਾ ਕੀਤਾ। ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਦੇ ਪ੍ਰਤੀਨਿਧ ਨੇ...
Advertisement
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮਹਾਰਾਸ਼ਟਰ ਸਥਿਤ ਇਕ ਫਰਮ ਗੰਨਾ ਹਾਊਸ, ਭੋਰ ਟਾਊਨਸ਼ਿਪ, ਨਾਸ਼ਿਕ ਨਾਲ ਗੰਨੇ ਦੇ ਜੂਸ ਦੀ ਬੋਤਲਿੰਗ ਤਕਨਾਲੋਜੀ ਦੇ ਵਪਾਰੀਕਰਨ ਲਈ ਇਕ ਸਮਝੌਤਾ ਕੀਤਾ। ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਦੇ ਪ੍ਰਤੀਨਿਧ ਨੇ ਸਮਝੌਤੇ ’ਤੇ ਹਸਤਾਖਰ ਕੀਤੇ। ਸਮਝੌਤੇ ਮੌਕੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ ਅਤੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਵੀ ਮੌਜੂਦ ਰਹੇ। ਹਾਜ਼ਰ ਮਾਹਿਰਾਂ ਨੇ ਪ੍ਰਿੰਸੀਪਲ ਫੂਡ ਟੈਕਨਾਲੋਜਿਸਟ ਡਾ. ਪੂਨਮ ਏ. ਸਚਦੇਵ ਨੂੰ ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਇਸ ਤਕਨੀਕ ਦੇ ਵਪਾਰੀਕਰਨ ਲਈ ਕੀਤੇ ਗਏ ਸ਼ਾਨਦਾਰ ਯਤਨ ਦੀ ਵੀ ਸ਼ਲਾਘਾ ਕੀਤੀ।
Advertisement
Advertisement
×