ਪੀਏਯੂ ਦੇ ਖੋਜਾਰਥੀ ਨੂੰ ਫੈਲੋਸ਼ਿਪ ਮਿਲੀ
ਪੀਏਯੂ ਦੇ ਖੇਤੀ ਬਾਇਓ ਤਕਨਾਲੋਜੀ ਸਕੂਲ ਵਿੱਚ ਬਤੌਰ ਖੋਜ ਫੈਲੋ ਕਾਰਜ ਕਰ ਰਹੇ ਖੋਜਾਰਥੀ ਡਾ. ਅਭਿਸ਼ੇਕ ਪਾਂਡੇ ਨੂੰ ਵੱਕਾਰੀ ਖੋਜ ਫੈਲੋਸ਼ਿਪ ਹਾਸਲ ਹੋਈ ਹੈ। ਖੋਜ ਲਈ ਇਹ ਇਮਦਾਦ ਡਾ. ਅਭਿਸ਼ੇਕ ਪਾਂਡੇ ਨੂੰ ਭਾਰਤ ਸਰਕਾਰ ਦੀ ਵਿਗਿਆਨਕ ਅਤੇ ਉਦੋਗਿਕ ਖੋਜ ਪਰਿਸ਼ਦ...
Advertisement
ਪੀਏਯੂ ਦੇ ਖੇਤੀ ਬਾਇਓ ਤਕਨਾਲੋਜੀ ਸਕੂਲ ਵਿੱਚ ਬਤੌਰ ਖੋਜ ਫੈਲੋ ਕਾਰਜ ਕਰ ਰਹੇ ਖੋਜਾਰਥੀ ਡਾ. ਅਭਿਸ਼ੇਕ ਪਾਂਡੇ ਨੂੰ ਵੱਕਾਰੀ ਖੋਜ ਫੈਲੋਸ਼ਿਪ ਹਾਸਲ ਹੋਈ ਹੈ। ਖੋਜ ਲਈ ਇਹ ਇਮਦਾਦ ਡਾ. ਅਭਿਸ਼ੇਕ ਪਾਂਡੇ ਨੂੰ ਭਾਰਤ ਸਰਕਾਰ ਦੀ ਵਿਗਿਆਨਕ ਅਤੇ ਉਦੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਵੱਲੋਂ ਤਿੰਨ ਸਾਲਾਂ ਲਈ ਦਿੱਤੀ ਗਈ ਹੈ। ਇਸ ਖੋਜ ਫੈਲੋਸ਼ਿਪ ਤਹਿਤ ਡਾ. ਪਾਂਡੇ ਆਪਣੀ ਅਗਲੇਰੀ ਖੋਜ ਉੱਘੇ ਮੌਲਿਕਿਊਲਰ ਜੀਨ ਵਿਗਿਆਨੀ ਡਾ. ਸਤਿੰਦਰ ਕੌਰ ਦੀ ਨਿਗਰਾਨੀ ਹੇਠ ਕਣਕ ਦੇ ਜੀਨਾਂ ਨੂੰ ਪ੍ਰੋਟੀਨ ਭਰਪੂਰ ਬਣਾਉਣ ਲਈ ਕਰਨਗੇ। ਡਾ. ਅਭਿਸ਼ੇਕ ਨੇ ਆਪਣੀ ਪੀਐੱਚਡੀ ਦੀ ਡਿਗਰੀ ਪੀਏਯੂ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਕਸ ਵਿਭਾਗ ਤੋਂ ਸੰਪੂਰਨ ਕੀਤੀ ਹੈ। ਇਸ ਦੌਰਾਨ ਡਾ. ਅਭਿਸ਼ੇਕ ਨੇ ਪ੍ਰੋਟੀਨ ਭਰਪੂਰ ਕਣਕ ਦੀ ਖੋਜ ਅਤੇ ਜੀਨਾਂ ਪੱਖੋਂ ਇਸ ਨੂੰ ਭਰਪੂਰ ਬਣਾਉਣ ਲਈ ਬਿਹਤਰੀਨ ਖੋਜ ਨੂੰ ਅੰਜਾਮ ਦਿੱਤਾ। ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵ ਇੰਦਰਾ ਸਿੰਘ ਗਿੱਲ ਨੇ ਡਾ. ਅਭਿਸ਼ੇਕ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
Advertisement
Advertisement