DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀਏਯੂ ਤੇ ਭਾਰਤੀ ਉਦਯੋਗ ਸੰਘ ਪਰਾਲੀ ਦੀ ਸੁਚੱਜੀ ਸੰਭਾਲ ਲਈ ਕਰਨਗੇ ਸਹਿਯੋਗ

ਝੋਨੇ ਦੀ ਵਢਾਈ ਦੌਰਾਨ ਕਣਕ ਦੀ ਬਿਜਾਈ ਦੀ ਤਕਨੀਕ ’ਤੇ ਹੋਵੇਗਾ ਕੰਮ
  • fb
  • twitter
  • whatsapp
  • whatsapp
featured-img featured-img
ਸਮਝੌਤੇ ਮੌਕੇ ਹਾਜ਼ਰ ਪੀਏਯੂ ਦੇ ਉਪ ਕੁਲਪਤੀ ਡਾ. ਗੋਸਲ ਅਤੇ ਭਾਰਤੀ ਉਦਯੋਗਿ ਸੰਘ ਦੇ ਅਧਿਕਾਰੀ।
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 20 ਮਈ

Advertisement

ਪੀਏਯੂ ਨੇ ਭਾਰਤੀ ਉਦਯੋਗ ਸੰਘ ਗੁਰੂਗ੍ਰਾਮ ਨਾਲ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ ਹਨ। ਇਸ ਸਮਝੌਤੇ ਦੇ ਤਹਿਤ ਦੋਵੇਂ ਸੰਸਥਾਵਾਂ ਝੋਨੇ ਦੀ ਵਢਾਈ ਦੌਰਾਨ ਕਣਕ ਦੀ ਬਿਜਾਈ ਦੀ ਤਕਨੀਕ ਨੂੰ ਪ੍ਰਫੁੱਲਿਤ ਅਤੇ ਪ੍ਰਸਾਰਿਤ ਕਰਨ ਲਈ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਸਰਫੇਸ ਸੀਡਰ ਮਸ਼ੀਨ ਨੂੰ ਵਧਾਵਾ ਦੇਣਗੇ। ਇਸ ਸਹਿਯੋਗ ਦਾ ਮੰਤਵ ਪੰਜਾਬ ਵਿਚ ਪਰਾਲੀ ਸਾੜਨ ਦੇ ਰੁਝਾਨ ਨੂੰ ਖਤਮ ਕਰਕੇ ਕਿਸਾਨਾਂ ਨੂੰ ਇਸ ਸਮੱਸਿਆ ਦੇ ਵਾਤਾਵਰਨ ਪੱਖੀ ਸਮਾਧਾਨ ਤੋਂ ਜਾਣੂੰ ਕਰਵਾਉਣਾ ਹੈ।

ਇਹ ਸਮਝੌਤਾ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਦੇ ਦਫ਼ਤਰ ਵਿੱਚ ਨੇਪਰੇ ਚੜ੍ਹਿਆ। ਇਸ ਵਿਚ ਭਾਰਤੀ ਉਦਯੋਗ ਸੰਘ ਵੱਲੋਂ ਮੁੱਖ ਸਲਾਹਕਾਰ ਅਤੇ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਕੁਮਾਰ ਮਿਸ਼ਰਾ ਮੌਜੂਦ ਸਨ। ਉਹਨਾਂ ਨਾਲ ਸੀ ਆਈ ਆਈ ਫਾਊਂਡੇਸ਼ਨ ਦੇ ਪ੍ਰੋਜੈਕਟ ਮੁੱਖੀ ਚੰਦਰਕਾਂਤ ਪ੍ਰਧਾਨ ਅਤੇ ਜਨਾਬ ਤਾਹਿਰ ਹੁਸੈਨ ਵੀ ਹਾਜ਼ਰ ਰਹੇ। ਇਸ ਸਮਝੌਤਾ ਅਨੁਸਾਰ ਸੀ ਆਈ ਆਈ ਦੀ ਸਹਾਇਤਾ, ਸਿਖਲਾਈ ਅਤੇ ਪਸਾਰ ਗਤੀਵਿਧੀਆਂ ਵਿਚ ਭੂਮਿਕਾ ਰਹੇਗੀ ਜਦਕਿ ਪੀ.ਏ.ਯੂ. ਵੱਲੋਂ ਤਕਨੀਕੀ ਅਗਵਾਈ, ਖੇਤ ਪ੍ਰਦਰਸ਼ਨ ਅਤੇ ਸਰਫੇਸ ਸੀਡਿੰਗ ਤਕਨਾਲੋਜੀ ਦੇ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮਸ਼ੀਨ ਨੂੰ ਝੋਨਾ ਵੱਢਣ ਵਾਲੀ ਕੰਬਾਈਨ ਨਾਲ ਜੋੜ ਕੇ ਵਢਾਈ ਦੇ ਦੌਰਾਨ ਹੀ ਕਣਕ ਬੀਜਣ ਲਈ ਵਿਸ਼ੇਸ਼ ਤੌਰ ਤੇ ਵਿਉਂਤਿਆ ਗਿਆ ਹੈ।

ਇਸ ਸਮਝੌਤੇ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਵੱਲੋਂ ਕੀਤੀ ਗਈ ਵਾਤਾਵਰਨ ਪੱਖੀ ਖੋਜ ਅਤੇ ਸੀ ਆਈ ਆਈ ਦੇ ਉਦਯੋਗਿਕ ਕਾਰਜਾਂ ਦੇ ਇਤਿਹਾਸ ਨੇ ਇਸ ਸਮੱਸਿਆ ਦੇ ਹੱਲ ਲਈ ਰਲ ਕੇ ਹੰਭਲਾ ਮਾਰਨ ਦਾ ਫੈਸਲਾ ਕੀਤਾ ਹੈ।

ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਆਈ ਏ ਐੱਸ ਨੇ ਮੌਜੂਦਾ ਦੌਰ ਵਿਚ ਖੇਤੀ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਬਨਾਉਣ ਲਈ ਉਦਯੋਗਿਕ ਸੰਸਥਾਵਾਂ ਦੀ ਭੂਮਿਕਾ ਉੱਪਰ ਚਾਨਣਾ ਪਾਇਆ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਇਸ ਨਾਲ ਪਰਾਲੀ ਸਾੜਨ ਦੇ ਰੁਝਾਨ ਨੂੰ ਯਕੀਨੀ ਤੌਰ ਤੇ ਠੱਲ੍ਹ ਪਵੇਗੀ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਇਸ ਤਕਨੀਕ ਦੇ ਪਸਾਰ ਲਈ ਬਹੁਤ ਸਾਰੇ ਜ਼ਿਲਿਆਂ ਵਿਚ ਪਹਿਲਾਂ ਹੀ ਖੇਤ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਹਨ। ਇਸ ਤਕਨੀਕ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਫਸਲ ਵਿਗਿਆਨੀ ਡਾ. ਜਸਵੀਰ ਸਿੰਘ ਗਿੱਲ ਨੇ ਇਸ ਮਸ਼ੀਨ ਦੇ ਕਾਰਜ ਢੰਗਾਂ ਬਾਰੇ ਸੰਖੇਪ ਵਿਚ ਹਾਜ਼ਰ ਅਧਿਕਾਰੀਆਂ ਨੂੰ ਦੱਸਿਆ। ਸੀ ਆਈ ਆਈ ਦੇ ਅਹੁਦੇਦਾਰਾਂ ਨੇ ਪੀ.ਏ.ਯੂ. ਨਾਲ ਇਸ ਸਮਝੌਤੇ ਦੇ ਅਮਲੀ ਜਾਮਾ ਪਹਿਨਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

Advertisement
×