‘ਪਰਵਾਸ’ ਵਿਸ਼ੇਸ਼ ਮਿਨੀ ਕਹਾਣੀ ਅੰਕ ਰਿਲੀਜ਼
ਅਣੂ ਦੀ ਪ੍ਰਕਾਸ਼ਨਾ ਦੇ 54ਵੇਂ ਵਰ੍ਹੇ ਦਾ ‘ਪਰਵਾਸ’ ਨਾਲ ਸਬੰਧਤ ਵਿਸ਼ੇਸ਼ ਮਿਨੀ ਕਹਾਣੀ ਅੰਕ ਦਸੰਬਰ 2025 ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ, ਮਾਡਲ ਟਾਊਨ ਲੁਧਿਆਣਾ ਵਿੱਚ ਲੋਕ ਅਰਪਣ ਕੀਤਾ ਗਿਆ। ਪੱਤ੍ਰਿਕਾ ਰਿਲੀਜ਼ ਕਰਨ ਦੀ ਰਸਮ ਪ੍ਰਿੰ. ਮਨੀਤਾ ਕਾਹਲੋਂ, ਪੰਜਾਬੀ ਸਾਹਿਤ...
ਅਣੂ ਦੀ ਪ੍ਰਕਾਸ਼ਨਾ ਦੇ 54ਵੇਂ ਵਰ੍ਹੇ ਦਾ ‘ਪਰਵਾਸ’ ਨਾਲ ਸਬੰਧਤ ਵਿਸ਼ੇਸ਼ ਮਿਨੀ ਕਹਾਣੀ ਅੰਕ ਦਸੰਬਰ 2025 ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ, ਮਾਡਲ ਟਾਊਨ ਲੁਧਿਆਣਾ ਵਿੱਚ ਲੋਕ ਅਰਪਣ ਕੀਤਾ ਗਿਆ। ਪੱਤ੍ਰਿਕਾ ਰਿਲੀਜ਼ ਕਰਨ ਦੀ ਰਸਮ ਪ੍ਰਿੰ. ਮਨੀਤਾ ਕਾਹਲੋਂ, ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਕੈਲੇ, ਸਮੂਹ ਸਟਾਫ ਅਤੇ ਸਾਹਿਤ ਪ੍ਰੇਮੀ ਵਿਦਿਆਰਥੀ ਨੇ ਨਿਭਾਈ।
ਪ੍ਰਿੰਸੀਪਲ ਕਾਹਲੋਂ ਨੇ ਇਸ ਵਿਸ਼ੇਸ਼ ਅੰਕ ਨੂੰ ਰਿਲੀਜ਼ ਕਰਨ ਲਈ ਸੰਪਾਦਕ ਸੁਰਿੰਦਰ ਕੈਲੇ ਦਾ ਧੰਨਵਾਦੀ ਕੀਤਾ। ਉਨ੍ਹਾਂ ਕਿਹਾ ਕਿ ਅਣੂ ਦਾ ਹਰ ਅੰਕ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲਾ ਹੁੰਦਾ ਹੈ। ਡਾ. ਪੰਧੇਰ ਨੇ ਕਿਹਾ ਕਿ ਅਣੂ ਦਾ ਇਹ ਅੰਕ ਸਮਕਾਲ ਦਾ ਉੱਭਰਵਾਂ ਵਿਸ਼ਾ ਹੈ ਜਿਸਦੀਆਂ ਵੱਖ ਵੱਖ ਪਰਤਾਂ ਹਨ। ਸੁਰਿੰਦਰ ਕੈਲੇ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ, ‘‘ਅੱਜ ਦੇ ਰਿਲੀਜ਼ ਸਮਾਗਮ ਦੀ ਇੱਕ ਖਾਸ ਵਿਸ਼ੇਸ਼ਤਾ ਵਿਦਿਆਰਥਣਾਂ ਦਾ ਸ਼ਾਮਲ ਹੋਣਾ ਹੈ, ਜੋ ਉਨ੍ਹਾਂ ਦੀ ਸਾਹਿਤ ਪ੍ਰਤੀ ਰੂਚੀ ਦਾ ਸਬੂਤ ਹੈ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਨੌਜਵਾਨ ਵਰਗ ਨੂੰ ਸਾਹਿਤ ਰਾਹੀਂ ਵਧੀਆ ਨਾਗਰਿਕ ਬਣਨ ਵਿੱਚ ਅਗਵਾਈ ਮਿਲੇ।’’