ਪ੍ਰਤਾਪ ਸਿੰਘ ਬਾਜਵਾ ਵੱਲੋਂ ਕੇਐੱਸ ਇੰਡਸਟਰੀ ਦਾ ਦੌਰਾ
ਕਾਂਗਰਸ ਦੀ ਸਰਕਾਰ ਆਉਣ ’ਤੇ ਸਨਅਤ ਨੂੰ ਮਿਲਣਗੀਆਂ ਵਿਸ਼ੇਸ਼ ਰਿਆਇਤਾਂ: ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇਥੇ ਗੁਰਦੀਪ ਸਿੰਘ ਧੀਮਾਨ ਦੀ ਫੈਕਟਰੀ ਕੇਐੱਸ ਐਗਰੀਕਲਚਰ ਇੰਡਸਟਰੀਜ਼ ਦਾ ਦੌਰਾ ਕੀਤਾ। ਇਸ ਮੌਕੇ ਕੇਐੱਸ ਗਰੁੱਪ ਤੋਂ ਹਰਬੰਸ ਸਿੰਘ, ਅੰਮ੍ਰਿਤਪਾਲ ਸਿੰਘ ਧੀਮਾਨ, ਗੁਰਦੀਪ ਸਿੰਘ ਧੀਮਾਨ ਤੇ ਧਰਮਿੰਦਰ ਸਿੰਘ ਬੱਬੂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸ੍ਰੀ ਬਾਜਵਾ ਨੇ ਕਿਹਾ ਕਿ ਕੇਐੱਸ ਕੰਬਾਈਨ ਪਰਿਵਾਰ ਨੇ ਦੁਨੀਆਂ ਭਰ ਦੀ ਇੰਡਸਟਰੀ ਵਿੱਚ ਨਿਮਾਣਾ ਖੱਟਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ’ਤੇ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣਗੀਆਂ ਅਤੇ ਵੱਧ ਤੋਂ ਵੱਧ ਹੁਨਰਮੰਦ ਨੌਜਵਾਨਾਂ ਨੂੰ ਅੱਗੇ ਲਿਆਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮਗਰੋਂ ਫੈਕਟਰੀ ਪ੍ਰਬੰਧਕਾਂ ਵੱਲੋਂ ਸ੍ਰੀ ਬਾਜਵਾ ਨੂੰ ਕਰੌਪ ਮਾਸਟਰ ਕੰਬਾਈਨ ਦਾ ਮਾਡਲ ਭੇਟ ਕੀਤਾ ਗਿਆ। ਇਸ ਮੌਕੇ ਵਿੱਕੀ ਟੰਡਨ ਸਾਬਕਾ ਪ੍ਰਧਾਨ ਅਹਿਮਦਗੜ੍ਹ , ਸਾ. ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਰੁਪਿੰਦਰ ਸਿੰਘ ਪਿੰਦੂ ਕੰਗਣਵਾਲ ਅਤੇ ਅਜਮੇਰ ਸਿੰਘ ਮੰਗਾਂ ਕੁੱਪ ਕਲਾਂ ਹਾਜ਼ਰ ਸਨ।