ਐੱਸਐੱਸਡੀ ਸਰਕਾਰੀ ਸਕੂਲ ਵਿੱਚ ਮਾਪੇ-ਅਧਿਆਪਕ ਮਿਲਣੀ
ਮਾਛੀਵਾੜਾ: ਐੱਸਐੱਸਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਾਰਜਕਾਰੀ ਪ੍ਰਿੰਸੀਪਲ ਨਿਰੰਜਨ ਕੁਮਾਰ ਦੀ ਅਗਵਾਈ ਹੇਠ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ ਜਿਸ ਵਿਚ ਵੱਡੀ ਗਿਣਤੀ ਮਾਪਿਆਂ ਨੇ ਬੱਚਿਆਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਬਹੁਤ ਸਾਰੀਆਂ ਵਿੱਦਿਅਕ ਸਹਿ-ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਬੈਗ ਲੈੱਸ...
Advertisement
ਮਾਛੀਵਾੜਾ: ਐੱਸਐੱਸਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਾਰਜਕਾਰੀ ਪ੍ਰਿੰਸੀਪਲ ਨਿਰੰਜਨ ਕੁਮਾਰ ਦੀ ਅਗਵਾਈ ਹੇਠ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ ਜਿਸ ਵਿਚ ਵੱਡੀ ਗਿਣਤੀ ਮਾਪਿਆਂ ਨੇ ਬੱਚਿਆਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਬਹੁਤ ਸਾਰੀਆਂ ਵਿੱਦਿਅਕ ਸਹਿ-ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਬੈਗ ਲੈੱਸ ਡੇ ਤਹਿਤ ਮਨੋਰੰਜਕ ਢੰਗ ਨਾਲ ਬੱਚਿਆਂ ਨੂੰ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਸਮਝਾਈ ਗਈ। ਇਸ ਮੌਕੇ ਵਿਸ਼ਵ ਵਾਤਾਵਰਨ ਦਿਵਸ ਵੀ ਮਨਾਇਆ ਗਿਆ ਜਿਸ ਤਹਿਤ ਅਧਿਆਪਕਾਂ ਨੇ ਮੈਡੀਕਲ ਗੁਣਾਂ ਵਾਲੇ ਬੂਟੇ ਵੰਡੇ। ਨੋ-ਪਲਾਸਟਿਕ ਤੇ ਨੋ-ਤੰਬਾਕੂ ਗਤੀਵਿਧੀਆਂ ਤਹਿਤ ਇਨ੍ਹਾਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਗਿਆ ਤੇ ਵਿਦਿਆਰਥੀਆਂ ਨੇ ਘਰ ਦੇ ਬਣੇ ਕੱਪੜੇ ਵਾਲੇ ਥੈਲੇ, ਜੂਟ ਵਾਲੇ ਥੈਲੇ ਤੇ ਕਾਗਜ਼ਾਂ ਤੋਂ ਤਿਆਰ ਲਿਫਾਫ਼ਿਆਂ ਦੀ ਪ੍ਰਦਰਸ਼ਨੀ ਵੀ ਲਾਈ। ਇਸ ਮੌਕੇ ਸ਼ਿਵ ਕੁਮਾਰ ਸ਼ਿਵਲੀ, ਪੁਲਸ ਸਾਂਝ ਕੇਂਦਰ ਦੇ ਨੁਮਾਇੰਦੇ ਅਤੇ ਹੋਰ ਪਤਵੰਤੇ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
×