ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਘਲੋਟੀ ਇਕਾਈ ਦੀ ਚੋਣ ਬਲਾਕ ਸਕੱਤਰ ਜਸਵੀਰ ਸਿੰਘ ਅਸਗਰੀਪੁਰ ਦੀ ਦੇਖ ਰੇਖ ਹੇਠ ਗੁਰਦੁਆਰਾ ਸਾਹਿਬ ਪਿੰਡ ਘਲੋਟੀ ਵਿੱਚ ਹੋਈ, ਜਿਸ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਮਜ਼ਦੂਰਾਂ ਨੂੰ ਉਜਾੜਨ ਲਈ ਕਦੇ ਤਿੰਨ ਕਾਨੂੰਨ, ਲੈਂਡ ਪੂਲਿੰਗ, ਮੁਕਤ ਵਪਾਰ ਤੇ ਕਦੇ ਮੰਡੀਆਂ ਖਤਮ ਕਰਨ ਵਰਗੇ ਬਿੱਲ ਲੈ ਕੇ ਆਈ ਤੇ ਲੋਕਾਂ ਵੱਲੋ ਇਨ੍ਹਾਂ ਦਾ ਡੱਟਵਾਂ ਵਿਰੋਧ ਕਰਕੇ ਵਾਪਸ ਕਰਵਾਏ।
ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਕਾਰਪੋਰੇਟਾਂ ਦੀਆਂ ਤਿਜੋਰੀਆਂ ਭਰਨ ਲਈ ਤੇ ਜਲ ਜੰਗਲ ਜਮੀਨ ਸੰਭਾਲਣ ਤੇ ਤੁਲੀ ਹੋਈ ਹੈ ਜਿਸ ਕਰਕੇ ਸਰਕਾਰ ਹੁਣ ਹਮਲੇ ’ਤੇ ਹਮਲੇ ਕਰ ਰਹੀ ਹੈ ਇਸ ਲਈ ਜਾਬਰ ਹਾਕਮਾਂ ਦਾ ਹੱਲਾ ਰੋਕਣ ਲਈ 14 ਸਤੰਬਰ ਨੂੰ ਬਰਨਾਲਾ ਵਿੱਚ ਆਗੂਆਂ ਤੇ ਜਥੇਬੰਦੀ ਦੀਆਂ ਪ੍ਰਾਪਤੀਆਂ ਲਈ ਰਾਖੀ ਮੁਹਿੰਮ ਦੀ ਰੈਲੀ ਵਿੱਚ ਪੁੱਜਣ ਦਾ ਸੱਦਾ ਵੀ ਦਿੱਤਾ। ਮੀਟਿੰਗ ’ਚ ਸਰਬਸੰਮਤੀ ਨਾਲ ਪ੍ਰਧਾਨ ਪਰਮਵੀਰ ਸਿੰਘ, ਮੀਤ ਪ੍ਰਧਾਨ ਸੁਰਜੀਤ ਸਿੰਘ, ਸਕੱਤਰ ਰਵਨਦੀਪ ਸਿੰਘ, ਸਹਾਇਕ ਸਕੱਤਰ ਅਵਤਾਰ ਸਿੰਘ, ਖਜਾਨਚੀ ਹਰਜੀਤ ਸਿੰਘ ਤੇ ਤਰਲੋਚਨ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਘਵੀਰ ਸਿੰਘ, ਰਣਦੀਪ ਸਿੰਘ, ਨਿਰਮਲ ਸਿੰਘ, ਜਸਪ੍ਰੀਤ ਸਿੰਘ, ਮਨਦੀਪ ਸਿੰਘ, ਜਗਪਾਲ ਸਿੰਘ, ਰੁਪਿੰਦਰ ਸਿੰਘ, ਗੁਰਮੀਤਸਿੰਘ ਤੇ ਗੁਰਮੇਲ ਸਿੰਘ ਕਮੇਟੀ ਮੈਂਬਰ ਚੁਣੇ ਗਏ।