DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਥਕ ਅਕਾਲੀ ਲਹਿਰ ਵਲੋਂ 31 ਮੈਂਬਰੀ ਸੋਸ਼ਲ ਮੀਡੀਆ ਟੀਮ ਕਾਇਮ

ਗੋਲਡੀ ਮਕਸੂਦੜਾ ਬਣੇ ਸੋਸ਼ਲ ਮੀਡੀਆ ਟੀਮ ਦੇ ਇੰਚਾਰਜ
  • fb
  • twitter
  • whatsapp
  • whatsapp
featured-img featured-img
ਗੁਰਜੀਵਨ ਸਿੰਘ ਸਰੌਦ ਗਠਨ ਕੀਤੀ 31 ਮੈਂਬਰੀ ਸੋਸ਼ਲ ਮੀਡੀਆ ਟੀਮ ਦੇ ਨਾਲ। ਫੋਟੋ-ਜੱਗੀ
Advertisement

ਪੰਥਕ ਅਕਾਲੀ ਲਹਿਰ ਵੱਲੋਂ ਹਲਕਾ ਪਾਇਲ ਦੇ ਅੰਦਰ 31 ਮੈਂਬਰੀ ਸੋਸ਼ਲ ਮੀਡੀਆ ਟੀਮ ਦਾ ਗਠਨ ਕੀਤਾ ਗਿਆ। ਇਸ ਸਬੰਧੀ ਪੰਥਕ ਅਕਾਲੀ ਲਹਿਰ ਦੇ ਹਲਕਾ ਪਾਇਲ ਤੋਂ ਇੰਚਾਰਜ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਦੱਸਿਆ ਭਾਈ ਰਣਜੀਤ ਸਿੰਘ ਦੀ ਹਦਾਇਤ ਅਨੁਸਾਰ ਗੁਰਦੁਆਰਾ ਸਿੱਧਸਰ ਸਾਹਿਬ ਵਿੱਚ ਮੀਟਿੰਗ ਦੌਰਾਨ ਪੰਥਕ ਅਕਾਲੀ ਲਹਿਰ ਵੱਲੋਂ ਹਲਕਾ ਪਾਇਲ ਦੀ ਸੋਸ਼ਲ ਮੀਡੀਆ ਟੀਮ ਦਾ ਇੰਚਾਰਜ ਭੁਪਿੰਦਰ ਸਿੰਘ ਗੋਲਡੀ ਮਕਸੂਦੜਾ ਨੂੰ ਥਾਪਿਆ ਗਿਆ ਹੈ।

Advertisement

ਜ਼ੋਨ ਇੰਚਾਰਜ ਤੇਜਿੰਦਰ ਸਿੰਘ ਮੱਖਣ ਰਾਮਗੜ੍ਹ ਸਰਦਾਰਾਂ, ਸੁਖਜਿੰਦਰ ਸਿੰਘ ਸੁੱਖਾ ਨਿਜ਼ਾਮਪੁਰ, ਰਜਿੰਦਰ ਸਿੰਘ ਗੋਲਡੀ ਕਰਤਾਰਪੁਰ, ਬਿੱਕਰ ਸਿੰਘ ਖ਼ਾਲਸਾ ਦਾਊਮਾਜਰਾ ਹੋਣਗੇ। ਸ੍ਰੀ ਸਰੌਦ ਨੇ ਦੱਸਿਆ ਕਿ ਅਹੁਦੇਦਾਰਾਂ ਵੱਲੋਂ ਅਗਲੇ ਸਮੇਂ ਨੂੰ ਆਪੋ-ਆਪਣੇ ਪਿੰਡਾਂ ਅੰਦਰ ਜਾ ਕੇ ਨੌਜਵਾਨਾਂ ਦੀ ਚੋਣ ਕਰਦਿਆਂ ਸੋਸ਼ਲ ਮੀਡੀਆ ਟੀਮ ਦੇ ਵਿੱਚ ਵਾਧਾ ਕੀਤਾ ਜਾਵੇਗਾ।

ਚੁਣੇ ਗਏ ਮੰਡਲ ਇੰਚਾਰਜਾਂ ’ਚੋਂ ਹਰਵਿੰਦਰ ਸਿੰਘ ਉੱਚੀ ਦੌਦ, ਕਰਨ ਦੁਧਾਲ, ਅਰਸ਼ਪ੍ਰੀਤ ਸਿੰਘ ਉਕਸੀ, ਖੁਸ਼ਕਰਨ ਸਿੰਘ ਦੌਲਤਪੁਰ, ਸਤਵੀਰ ਸਿੰਘ ਰੱਬੋਂ ਉੱਚੀ, ਹਨੀ ਸਰਪੰਚ ਲਸਾੜਾ, ਖੁਸ਼ਪ੍ਰੀਤ ਸਿੰਘ ਸਿਹੋੜਾ, ਅੰਮ੍ਰਿਤਪਾਲ ਸਿੰਘ ਚੋਮੋਂ, ਜਸਵੀਰ ਸਿੰਘ ਬੇਰ ਖੁਰਦ, ਗਗਨਦੀਪ ਸਿੰਘ ਬੇਰ ਕਲਾਂ, ਦਲਜੀਤ ਸਿੰਘ ਮੋਤੀ ਕੂਹਲੀ ਖੁਰਦ, ਗੁਰਜੋਤ ਸਿੰਘ ਗੋਸਲਾਂ, ਸਤਨਾਮ ਸਿੰਘ ਰੌਸੀਆਣਾ, ਬਲਪ੍ਰੀਤ ਸਿੰਘ ਸਨੀ ਕੁਲਾਹੜ, ਸੁਖਪਾਲ ਸਿੰਘ ਜੀਰਖ, ਵਿਸਵਪਰੀਤ ਸਿੰਘ ਭੱਠਲਾਂ, ਹਰਮਿੰਦਰ ਸਿੰਘ ਹੈਰੀ ਘੂਡਾਣੀ ਕਲਾਂ ਮਨਵੀਰ ਸਿੰਘ ਧਮੋਟ ਕਲਾਂ, ਅਮਨਦੀਪ ਸਿੰਘ, ਅਲੂਣਾ ਮਿਆਨਾ, ਗੁਰਬਿੰਦਰ ਸਿੰਘ ਰੌਣੀ, ਗੁਰਪ੍ਰੀਤ ਸਿੰਘ ਗੁਰੀ ਜਰਗ, ਅਵਤਾਰ ਸਿੰਘ ਰੋੜੀਆਂ, ਧਰਮਿੰਦਰ ਸਿੰਘ ਜਰਗ, ਸਰਪੰਚ ਬਲਵੰਤ ਸਿੰਘ ਕਿਸ਼ਨਪੁਰਾ, ਸੁਰਿੰਦਰਪਾਲ ਸਿੰਘ ਆਲਮਪੁਰ,ਅਮਨਦੀਪ ਸਿੰਘ ਸੇਖਾ ਹਾਜ਼ਰ ਸਨ।

Advertisement
×