ਲੜਕੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ
ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵੱਲੋਂ ਡਰਾਇੰਗ/ਪੇਂਟਿੰਗ ਮੁਕਬਲੇ ਕਰਵਾਏ ਗਏ। ਟਰੱਸਟ ਦੇ ਚੇਅਰਮੈਨ ਡਾ. ਜੀਤ ਰਾਵਲ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਚਾਰ ਸਕੂਲਾਂ ਦੀਆਂ 16 ਲੜਕੀਆਂ ਨੇ ਭਾਗ ਲਿਆ। ਇਸ ਵਿਚ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਜਸਪ੍ਰੀਤ ਕੌਰ ਨੇ...
Advertisement
ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵੱਲੋਂ ਡਰਾਇੰਗ/ਪੇਂਟਿੰਗ ਮੁਕਬਲੇ ਕਰਵਾਏ ਗਏ। ਟਰੱਸਟ ਦੇ ਚੇਅਰਮੈਨ ਡਾ. ਜੀਤ ਰਾਵਲ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਚਾਰ ਸਕੂਲਾਂ ਦੀਆਂ 16 ਲੜਕੀਆਂ ਨੇ ਭਾਗ ਲਿਆ। ਇਸ ਵਿਚ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਜਸਪ੍ਰੀਤ ਕੌਰ ਨੇ ਪਹਿਲਾ ਇਨਾਮ, ਅਦਰਸ਼ਪ੍ਰੀਤ ਕੌਰ ਨੂੰ ਦੂਜਾ ਅਤੇ ਸਰਕਾਰੀ ਸਕੂਲ (ਲੜਕੀਆਂ) ਦੀ ਪਾਇਲ ਅਤੇ ਐੱਮ ਏ ਐੱਮ ਪਬਲਿਕ ਸਕੂਲ ਦੀ ਸਮੀਕਸ਼ਾ ਮੌਰੀਆ ਨੇ ਤੀਜਾ ਇਨਾਮ ਜਿੱਤਿਆ। ਬਾਕੀ 12 ਲੜਕੀਆਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਇਸ ਮੌਕੇ ਟਰੱਸਟੀ ਬਿਮਲਾ ਰਾਣੀ, ਨੀਲਮ ਅਤੇ ਐੱਮ ਏ ਐੱਮ ਪਬਲਿਕ ਸਕੂਲ ਦੀ ਪ੍ਰਿੰਸੀਪਲ ਮੋਨਿਕਾ ਮਲਹੋਤਰਾ ਤੋਂ ਇਲਾਵਾ ਅਧਿਆਪਕ ਕਮਲਪ੍ਰੀਤ ਕੌਰ, ਸੰਜੀਤ ਕੌਰ, ਕਮਲਜੀਤ ਕੌਰ, ਸੁਖਵਿੰਦਰ ਕੌਰ, ਭੁਪਿੰਦਰ ਕੌਰ ਆਦਿ ਹਾਜ਼ਰ ਸਨ।
Advertisement
Advertisement
Advertisement
×

